ਹਾਕੀ ਝਾਰਖੰਡ ਦੀ ਨਵੀਂ ਵੈੱਬਸਾਈਟ ਹੋਈ ਸ਼ੁਰੂ

Thursday, Nov 05, 2020 - 12:22 PM (IST)

ਰਾਂਚੀ: ਝਾਰਖੰਡ ਦੇ ਹਾਕੀ ਖਿਡਾਰੀਆਂ ਨੂੰ ਵਧੀਆ ਪਲੇਟਫਾਰਮ ਉਪਲੱਬਧ ਕਰਵਾਉਣ ਦੇ ਉਦੇਸ਼ ਅਤੇ ਕਈ ਨਵੀਂਆਂ ਵਿਸ਼ੇਸ਼ਤਾਵਾਂ ਦੇ ਨਾਲ ਹਾਕੀ ਝਾਰਖੰਡ ਦੀ ਨਵੀਂ ਵੈੱਬਸਾਈਟ ਸ਼ੁਰੂ ਹੋ ਗਈ ਹੈ। ਝਾਰਖੰਡ ਦੇ ਟਰਾਂਸਪੋਰਟ ਸਕੱਤਰ ਕੇ ਰਵੀ ਕੁਮਾਰ ਅਤੇ ਸੂਬਾ ਸਰਕਾਰ ਦੇ ਖੇਡ ਨਿਰਦੇਸ਼ਕ ਜੀਸ਼ਾਨ ਨੇ ਬੁੱਧਵਾਰ ਨੂੰ ਇਥੇ ਐਸਟਰੋ ਟਰਫ ਹਾਕੀ ਸਟੇਡੀਅਮ ਮੋਰਹਾਬਾਦੀਸ ਦੇ ਕੰਪਲੈਕਸ 'ਚ ਸਥਿਤ ਹਾਕੀ ਝਾਰਖੰਡ ਦੇ ਦਫ਼ਤਰ 'ਚ ਸੰਯੁਕਤ ਰੂਪ ਨਾਲ ਵੈੱਬਸਾਈਟ ਡਬਲਿਊ.ਡਬਲਿਊ.ਡਬਲਿਊ ਡਾਟ ਹਾਕੀ ਝਾਰਖੰਡ ਡਾਟਾ ਕਾਮ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਐਥਲੇਟਿਕਸ ਫੇਡਰੇਸ਼ਨ ਆਫ ਇੰਡੀਆ ਦੇ ਕੋਸ਼ਾ ਪ੍ਰਧਾਨ ਅਤੇ ਝਾਰਖੰਡ ਓਲੰਪਿਕ ਸੰਘ ਦੇ ਮਹਾਸਕੱਤਰ ਮਧੁਕਾਂਤ ਪਾਠਕ ਅਤੇ ਕਈ ਹੋਰ ਵਿਅਕਤੀ ਹਾਜ਼ਰ ਸਨ। 
ਇਸ ਤੋਂ ਪਹਿਲਾਂ ਹਾਕੀ ਝਾਰਖੰਡ ਦੇ ਪ੍ਰਧਾਨ ਭੋਲਾਨਾਥ ਸਿੰਘ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਹਾਕੀ ਝਾਰਖੰਡ ਦੀ ਇਸ ਨਵੀਂ ਲੁੱਕ ਵੈੱਬਸਾਈਟ 'ਚ ਕਈ ਨਵੀਂਆਂ ਵਿਸ਼ੇਸ਼ਤਾਵਾਂ ਹਨ। ਹੁਣ ਇਸ 'ਚ ਝਾਰਖੰਡ ਸੂਬੇ ਦੇ ਹਾਕੀ ਖਿਡਾਰੀਆਂ ਦਾ ਡਾਟਾ ਬੇਸ ਹੈ। ਹਾਕੀ ਝਾਰਖੰਡ ਨਾਲ ਜੁੜੀ ਕੋਈ ਵੀ ਜਾਣਕਾਰੀ ਹੁਣ ਦੁਨੀਆ ਭਰ 'ਚ ਕੋਈ ਵੀ ਇਕ ਕਲਿੱਕ 'ਤੇ ਹਾਸਲ ਕਰ ਸਕਦਾ ਹੈ।
ਇਸ ਮੌਕੇ 'ਤੇ ਹਾਕੀ ਝਾਰਖੰਡ ਦੇ ਮਹਾਸਕੱਤਰ ਵਿਜੇ ਸ਼ੰਕਰ ਸਿੰਘ, ਉਪ ਪ੍ਰਧਾਨ ਸ਼ਸ਼ੀਕਾਂਤ ਪ੍ਰਸਾਦ, ਅਰਵਿੰਦ ਕੁਮਾਰ ਤੁਫਾਨੀ, ਅਸ਼ਰਿਤਾ ਲਾਕਡਾ, ਮਾਈਕਲ ਲਾਲ, ਰਜਨੀਸ਼ ਕੁਮਾਰ, ਬਬਲੂ ਕੁਮਾਰ ਆਦਿ ਹਾਜ਼ਰ ਸਨ।


Aarti dhillon

Content Editor

Related News