ਹਾਕੀ ਇੰਡੀਆ ਆਯੋਜਿਤ ਕਰੇਗੀ ਅੰਡਰ-21 ਖੇਲੋ ਇੰਡੀਆ ਮਹਿਲਾ ਹਾਕੀ ਲੀਗ

03/05/2020 5:51:10 PM

ਸਪੋਰਟਸ ਡੈਸਕ— ਸਪੋਰਟਸ ਅਥਾਰਟੀ ਆਫ ਇੰਡੀਆ ਨੇ ਹਾਕੀ ਇੰਡੀਆ ਦੇ ਨਾਲ ਮਿਲ ਕੇ ਵੀਰਵਾਰ ਨੂੰ ਖੇਲੋ ਇੰਡੀਆ ਮਹਿਲਾ ਹਾਕੀ ਲੀਗ (ਅੰਡਰ-21) ਦੇ ਪਹਿਲੇ ਪੜਾਅ ਦੇ ਆਯੋਜਨ ਦਾ ਐਲਾਨ ਕੀਤਾ। ਹਾਕੀ ਇੰਡੀਆ ਵਲੋਂ ਇਸ ਦਾ ਪ੍ਰਬੰਧ ਮਾਰਚ ਤੋਂ ਨਵੰਬਰ ਤਕ ਤਿੰਨ ਪੜਾਅ ’ਚ ਤਿੰਨ ਵੱਖ-ਵੱਖ ਸਥਾਨਾਂ ’ਤੇ ਕੀਤਾ ਜਾਵੇਗਾ। ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ, ‘‘ਸਰਕਾਰ ਦੀ ਕੋਸ਼ਿਸ਼ ਕਈ ਖੇਡਾਂ ਨਾਲ ਖੇਲੋ ਇੰਡੀਆ ਸਕੀਮ ਮੁਤਾਬਕ ਖਿਡਾਰੀਆਂ ਲਈ ਪ੍ਰਤਿਭਾ ਖੋਜ ਰੰਗ ਮੰਚ ਬਣਾਉਣਾ ਹੈ।PunjabKesari

ਲੀਗ ਦੇ ਪਹਿਲੇ ਪੜਾਅ ’ਚ ਕੁਲ 14 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ 7-7 ਦੇ ਦੋ ਪੂਲਾਂ ’ਚ ਵੰਡਿਆ ਜਾਵੇਗਾ। ਲੀਗ ਦਾ ਪਹਿਲਾ ਪੜਾਅ ਨਵੀਂ ਦਿੱਲੀ ’ਚ 23 ਤੋਂ 29 ਮਾਰਚ ਤਕ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ, ਦੂਜਾ ਪੜਾਅ ਬੇਂਗਲੁਰੂ ’ਚ 13 ਤੋਂ 19 ਜੁਲਾਈ ਤਕ ਸਾਈ ਕੇਂਦਰ ’ਚ ਜਦ ਕਿ ਆਖਰੀ ਪੜਾਅ ਭੁਵਨੇਸ਼ਵਰ ਦੇ ਕਲਿੰਗ ਸਟੇਡੀਅਮ ’ਚ 22 ਤੋਂ 29 ਨਵੰਬਰ ਤਕ ਖੇਡਿਆ ਜਾਵੇਗਾ।


Related News