ਦ੍ਰੋਣਾਚਾਰੀਆ ਪੁਰਸਕਾਰ ਨਾ ਮਿਲਣ ’ਤੇ ਹਾਈ ਕੋਰਟ ਪਹੁੰਚੇ ਹਾਕੀ ਕੋਚ ਸਾਂਗਵਾਨ

Tuesday, Nov 09, 2021 - 04:14 PM (IST)

ਨਵੀਂ ਦਿੱਲੀ (ਭਾਸ਼ਾ)-ਹਾਕੀ ਕੋਚ ਸੰਦੀਪ ਸਾਂਗਵਾਨ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਖੇਡ ਮੰਤਰਾਲੇ ਦੇ ਉਸ ਫ਼ੈਸਲੇ ਨੂੰ ਰੱਦ ਕਰਨ ਦੀ ਬੇਨਤੀ ਕੀਤੀ, ਜਿਸ ’ਚ ਉਨ੍ਹਾਂ ਨੂੰ 2021 ਦੇ ਦ੍ਰੋਣਾਚਾਰੀਆ ਪੁਰਸਕਾਰ (ਨਿਯਮਿਤ ਸ਼੍ਰੇਣੀ) ਤੋਂ ਬਾਹਰ ਰੱਖਿਆ ਗਿਆ ਸੀ।
ਜਸਟਿਸ ਰੇਖਾ ਪੱਲੀ ਨੇ ਕੇਂਦਰ ਤੋਂ ਨਿਰਦੇਸ਼ ਲੈਣ ਨੂੰ ਕਿਹਾ ਤੇ ਮਾਮਲੇ ਨੂੰ ਅਗਲੀ ਸੁਣਵਾਈ ਲਈ 12 ਨਵੰਬਰ ਨੂੰ ਸੂਚੀਬੱਧ ਕੀਤਾ। ਸਾਂਗਵਾਨ ਨੇ ਦਾਅਵਾ ਕੀਤਾ ਕਿ ਉਹ ਮਸ਼ਹੂਰ ਹਾਕੀ ਕੋਚ ਹਨ ਤੇ ਖੇਡ ਪੁਰਸਕਾਰ 2021 ਦੀ ਚੋਣ ਸੰਮਤੀ ਨੇ ਦ੍ਰੋਣਾਚਾਰੀਆ ਪੁਰਸਕਾਰ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ ਪਰ ਇਸ ਦੇ ਬਾਵਜੂਦ ਖੇਡ ਮੰਤਰਾਲਾ ਨੇ ਉਨ੍ਹਾਂ ਦੀ ਅਣਦੇਖੀ ਕੀਤੀ।

ਸਾਂਗਵਾਨ ਵੱਲੋਂ ਮੌਜੂਦ ਸੀਨੀਅਰ ਵਕੀਲ ਰਾਹੁਲ ਮੇਹਰਾ ਨੇ ਕਿਹਾ ਕਿ ਮੰਤਰਾਲਾ ਦੇ ਸ਼ਾਨਦਾਰ ਕੋਚ ਲਈ ਦ੍ਰੋਣਾਚਾਰੀਆ ਪੁਰਸਕਾਰ ਦੀ ਯੋਜਨਾ ਅਧੀਨ ਤੈਅ ਮਾਪਦੰਡਾਂ ’ਚ ਹਾਕੀ ’ਚ ਸਭ ਤੋਂ ਵੱਧ ਅੰਕ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। 


Manoj

Content Editor

Related News