ਏਸ਼ੀਅਨ ਗੇਮਸ ''ਚ ਮਲੇਸ਼ੀਆ ਨੂੰ ਹਰਾਉਣ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਨੇ ਟੂਰਨਾਮੈਂਟ ਦੀ ਤਿਆਰੀ ''ਤੇ ਦਿੱਤਾ ਬਿਆਨ
Monday, Aug 07, 2023 - 02:48 PM (IST)
ਸਪੋਰਟਸ ਡੈਸਕ : ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ਮੁਕਾਬਲੇ 'ਚ ਮਲੇਸ਼ੀਆ ਨੂੰ ਹਰਾ ਨੂੰ ਫਿਰ ਤੋਂ ਟਾਪ ਸਥਾਨ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਸਖਤ ਮੁਕਾਬਲੇ 'ਚ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 5-0 ਤੋਂ ਕਰਾਰੀ ਮਾਤ ਦਿੱਤੀ। ਇਹ ਮੈਚ ਐਤਵਾਰ ਨੂੰ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿਖੇ ਹੋਇਆ ਸੀ। ਇਸ ਵੱਡੀ ਜਿੱਤ ਤੋਂ ਬਾਅਦ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਟੀਮ ਇਸੇ ਤਰ੍ਹਾਂ ਹੀ ਏਸ਼ੀਅਨ ਗੇਮਜ਼ ਦੀ ਤਿਆਰੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਭਾਰਤ ਦਾ ਜਾਪਾਨ ਨਾਲ ਮੈਚ 1-1 ਤੋਂ ਡਰਾਅ ਹੋਇਆ ਸੀ। ਇਸ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 7-2 ਹਰਾਇਆ ਸੀ। ਫਿਲਹਾਲ ਇੰਡੀਆ ਚੋਟੀ 'ਤੇ ਹੈ। ਭਾਰਤ ਨੇ ਦੋ ਮੈਚ ਜਿੱਤੇ ਹਨ ਅਤੇ 3 ਮੈਚ ਡਰਾਅ ਰਹੇ ਹਨ। ਇਸ ਦੇ ਨਾਲ ਹੀ ਭਾਰਤ ਨੇ ਆਪਣੇ ਲਈ 7 ਪੁਆਇੰਟ ਇਕੱਠੇ ਕਰ ਲਏ ਹਨ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਨੂੰ ਮਿਲੀ ਮਨਜ਼ੂਰੀ, ਭਾਰਤ 'ਚ ਕ੍ਰਿਕਟ ਵਿਸ਼ਵ ਕੱਪ ਲਈ ਆਉਣਾ ਯਕੀਨੀ
ਮੈਚ ਤੋਂ ਬਾਅਦ ਇੰਡੀਆ ਟੀਮ ਦੇ ਕਪਤਾਨ ਨੇ ਕਿਹਾ, 'ਜੇ ਤੁਸੀਂ ਦੇਖੋ ਤਾਂ ਪਤਾ ਲੱਗੇਗਾ ਕਿ ਭਾਰਤੀ ਹਾਕੀ ਟੀਮ ਕਿਵੇਂ ਏਸ਼ੀਅਨ ਗੇਮਜ਼ ਦੀ ਤਿਆਰੀ ਕਰ ਰਹੀ ਹੈ। ਇਹ ਸਾਡੇ ਤੇ ਦੂਜਿਆਂ ਲਈ ਵਧੀਆ ਹੈ। ਅਸੀਂ ਇਸ ਟੂਰਨਾਮੈਂਟ ਤੋਂ ਬਹੁਤ ਕੁੱਝ ਸਿੱਖਿਆ ਹੈ, ਜੋ ਸਾਡੇ ਲਈ ਅੱਗੇ ਕੰਮ ਆਵੇਗਾ। ਇਹ ਸਾਡੇ ਲਈ ਵਧੀਆ ਮੌਕਾ ਹੈ ਦੂਜੇ ਏਸ਼ੀਅਨ ਮੁਲਕਾਂ ਖਿਲਾਫ ਖੇਡਣ ਦਾ।'
ਹਰਮਨਪ੍ਰੀਤ ਸਿੰਘ ਨੇ ਅੱਗੇ ਕਿਹਾ, 'ਮੈਨੂੰ ਨਿਸ਼ਚਤ ਤੌਰ 'ਤੇ ਇਹ ਵੀ ਲੱਗ ਰਿਹਾ ਹੈ ਕਿ ਅਸੀਂ ਆਪਣੇ ਪਹਿਲੇ ਹੀ ਮੈਚ 'ਚ ਵਧੀਆ ਗੋਲ ਕੀਤੇ ਹਨ। ਦੂਜਾ ਮੈਚ ਟੀਮ ਲਈ ਕਾਫੀ ਮੁਸ਼ਕਲ ਰਿਹਾ ਸੀ। ਜਾਪਾਨ ਨੇ ਉੇਸ ਦਿਨ ਸੱਚਮੁੱਚ ਬਹੁਤ ਵਧੀਆ ਗੇਮ ਖੇਡੀ ਸੀ। ਅਸੀਂ ਇਸ ਗੇਮ ਤੋਂ ਬਹੁਤ ਕੁਝ ਸਿੱਖਿਆ ਸੀ।'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।