ਹੇਡਨ ਨੇ ਯੁਵਰਾਜ ਨੂੰ ਕੀਤਾ ਟਰੋਲ, ਜਵਾਬ ''ਚ ਸਿੰਘ ਨੇ ਵੀ ਕਰ ਦਿੱਤੀ ਬੋਲਤੀ ਬੰਦ

Saturday, Jun 08, 2019 - 01:46 AM (IST)

ਹੇਡਨ ਨੇ ਯੁਵਰਾਜ ਨੂੰ ਕੀਤਾ ਟਰੋਲ, ਜਵਾਬ ''ਚ ਸਿੰਘ ਨੇ ਵੀ ਕਰ ਦਿੱਤੀ ਬੋਲਤੀ ਬੰਦ

ਸਪੋਰਟਸ ਡੈੱਕਸ— ਆਈ. ਸੀ. ਸੀ. ਵਿਸ਼ਵ ਕੱਪ 2019 'ਚ ਭਾਰਤ ਤੇ ਆਸਟਰੇਲੀਆ ਦੇ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਤੇ ਸਾਬਕਾ ਖਿਡਾਰੀਆਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਹੈ। ਸਾਬਕਾ ਆਸਟਰੇਲੀਆਈ ਕ੍ਰਿਕਟ ਮੈਥਿਊ ਹੇਡਨ ਨੇ ਇਸ ਦੀ ਸ਼ੁਰੂਆਤ ਕਰਦੇ ਹੋਏ ਭਾਰਤੀ ਕ੍ਰਿਕਟ ਯੁਵਰਾਜ ਸਿੰਘ 'ਤੇ ਨਿਸ਼ਾਨਾ ਲਗਾਇਆ ਤਾਂ ਸਿੰਘ ਨੇ ਵੀ ਪਲਟਵਾਰ ਕਰਨ 'ਚ ਦੇਰ ਨਹੀਂ ਲਗਾਈ ਤੇ ਕਰਾਰਾ ਜਵਾਬ ਦਿੰਦੇ ਹੋਏ ਹੇਡਨ ਦੀ ਬੋਲਤੀ ਬੰਦ ਕਰ ਦਿੱਤੀ। ਭਾਰਤ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ 2019 ਦਾ ਮੈਚ ਐਤਵਾਰ 9 ਜੂਨ ਨੂੰ ਖੇਡਿਆ ਜਾਵੇਗਾ।


ਹੇਡਨ ਨੇ ਇਸ ਤਰ੍ਹਾ ਕੀਤਾ ਸੀ ਯੁਵਰਾਜ ਨੂੰ ਟਰੋਲ
ਹੇਡਨ ਨੇ ਸਟਾਰ ਸਪੋਰਟਸ ਦਾ ਇਕ ਪ੍ਰੋਮੋ ਸ਼ੇਅਰ ਕਰਦੇ ਹੋਏ ਯੁਵਰਾਜ ਸਿੰਘ ਨੂੰ ਟੈਗ ਕੀਤਾ ਜਿਸ 'ਚ ਭਾਰਤ ਦਾ ਇਕ ਸਮਰਥਕ 2 ਕੱਪ ਚੁੱਕ ਕੇ ਖੁਸ਼ੀ 'ਚ ਨੱਚ ਰਿਹਾ ਹੈ। ਪਾਕਿਸਤਾਨ, ਇੰਗਲੈਂਡ, ਨਿਊਜ਼ੀਲੈਂਡ, ਸ਼੍ਰੀਲੰਕਾ, ਦੱਖਣੀ ਅਫਰੀਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਸਮਰਥਕ ਉਸ ਨੂੰ ਇਸ ਤਰ੍ਹਾ ਨਿਰਾਸ਼ਾ ਦੇ ਨਾਲ ਦੇਖ ਰਹੇ ਹਨ ਤਾਂ ਦੂਜੇ ਪਾਸਿਓ ਆਸਟਰੇਲੀਆ ਦਾ ਇਕ ਸਮਰਥਕ 5 ਕੱਪ ਚੁੱਕ ਕੇ ਨੱਚਦਾ ਹੋਇਆ ਨਿਕਲਦਾ ਹੈ। ਪਾਕਿਸਤਾਨ ਸਮੇਤ ਬਾਕੀ ਟੀਮਾਂ ਦੇ ਸਮਰਥਕ ਵੀ ਉਸ ਨੂੰ ਇਸ ਤਰ੍ਹਾਂ ਕਰਦੇ ਹੋਏ ਦੇਖ ਕੇ ਖੁਸ਼ ਹੁੰਦੇ ਹਨ। 
ਹੇਡਨ ਨੇ ਇਹ ਵੀਡੀਓ ਯੁਵਰਾਜ ਸਿੰਘ ਨੂੰ ਟੈਗ ਕਰਕੇ ਪੁੱਛਿਆ ਕੀ ਤੁਸੀਂ ਇਹ ਦੇਖਿਆ? 9 ਜੂਨ ਨੂੰ ਮਿਲਦੇ ਹਾਂ!


ਯੁਵਰਾਜ ਦਾ ਹੇਡਨ ਨੂੰ ਕਰਾਰਾ ਜਵਾਬ
ਯੁਵਰਾਜ ਨੇ ਹੇਡਨ ਨੂੰ ਰਿਪਲਾਈ ਕਰਦੇ ਹੋਏ ਲਿਖਿਆ ਇਹ 5 ਖਿਤਾਬ ਦਿਖਾਉਣਾ ਬੰਦ ਕਰੋ, ਹੇਡਨ। ਬਸ ਇੰਨ੍ਹਾ ਜਾਣ ਵਲੋਂ ਕਿ 9 ਜੂਨ ਨੂੰ ਸਾਡੇ 2 ਹੀ ਤੁਹਾਡੇ 5 'ਤੇ ਭਾਰੀ ਪੈਣ ਵਾਲੇ ਹਨ।


author

Gurdeep Singh

Content Editor

Related News