ਤੇਜ਼ ਹਵਾਵਾਂ ਕਾਰਨ ਨੀਦਰਲੈਂਡ ਸਟੇਡੀਅਮ ਦੀ ਛੱਤ ਦਾ ਇਕ ਹਿੱਸਾ ਡਿੱਗਿਆ

Sunday, Aug 11, 2019 - 03:30 PM (IST)

ਤੇਜ਼ ਹਵਾਵਾਂ ਕਾਰਨ ਨੀਦਰਲੈਂਡ ਸਟੇਡੀਅਮ ਦੀ ਛੱਤ ਦਾ ਇਕ ਹਿੱਸਾ ਡਿੱਗਿਆ

ਪੈਰਿਸ : ਤੇਜ਼ ਹਵਾਵਾਂ ਕਾਰਨ ਸ਼ਨੀਵਾਰ ਨੂੰ ਨੀਦਰਲੈਂਡ ਦੇ ਕਲੱਬ ਏਜੇਡ ਅਲਕਮਾਰ ਦੇ ਸਟੇਡੀਅਮ ਦੀ ਛੱਤ ਦਾ ਇਕ ਹਿੱਸਾ ਡਿੱਗ ਗਿਆ। ਇਸ ਹਾਦਸੇ ਦੇ ਸਮੇਂ ਹਾਲਾਂਕਿ ਸਟੇਡੀਅਮ ਖਾਲੀ ਸੀ ਜਿਸ ਕਾਰਨ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਇਹ ਹਾਦਸਾ ਉੱਤਰੀ ਨੀਦਰਲੈਂਡ ਵਿਚ ਸਥਿਤ 17000 ਦਰਸ਼ਕਾਂ ਦੀ ਸਮਰੱਥਾ ਵਾਲੇ ਏ. ਐੱਫ. ਏ. ਐੱਸ. ਸਟੇਡੀਅਮ ਵਿਚ ਹੋਇਆ ਹੈ ਜਿਸ ਨੂੰ 13 ਸਾਲ ਪਹਿਲਾਂ ਬਣਾਇਆ ਗਿਆ ਸੀ। ਕਲੱਬ ਦੇ ਮਹਾਪ੍ਰਬੰਧਕ ਰੋਬਰਟ ਏਨਹੋਰਨ ਨੇ ਕਿਹਾ, ''ਇਸ ਨਾਲ ਅਸੀਂ ਵੀ ਹੈਰਾਨ ਹਾਂ ਪਰ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਇਸ ਤੋਂ ਖੁਸ਼ ਹਾਂ। 

PunjabKesari

ਉਸਨੇ ਕਿਹਾ, ''ਅਸੀਂ ਇਸ ਖੇਤਰ ਦੇ ਜਾਣਕਾਰਾਂ ਦੇ ਨਾਲ ਜਾਂਚ ਕਰਾਂਗੇ। ਇਸ ਜਾਂਚ ਦੇ ਪੂਰਾ ਹੋਣ ਤੋਂ ਬਾਅਦ ਹੀ ਅਸੀਂ ਇਸ ਮਾਮਲੇ ਵਿਚ ਕੁਝ ਕਹਿ ਸਕਾਂਗੇ। ਇਸ ਬਾਰੇ ਵਿਚ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਜੇਕਰ ਸਟੇਡੀਅਮ ਸੁਰੱਖਿਆ ਨਹੀਂ ਹੈ ਤਾਂ ਇੱਥੇ ਕੋਈ ਮੈਚ ਨਹੀਂ ਖੇਡਿਆ ਜਾਵੇਗਾ।


Related News