ਬੀਬੀਆਂ ਦਾ ਵੀ 5 ਦਿਨਾਂ ਦਾ ਹੋਵੇ ਟੈਸਟ ਮੈਚ : ਹੀਥਰ ਨਾਈਟ

06/20/2021 6:28:55 PM

ਬਿ੍ਰਸਟਲ— ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ ਭਾਰਤ ਖ਼ਿਲਾਫ਼ ਇਕਮਾਤਰ ਟੈਸਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬੀਬੀਆਂ ਦੇ ਖੇਡ ਵੱਲ ਧਿਆਨ ਆਕਰਸ਼ਿਤ ਕਰਨ ਲਈ ਸ਼ਾਨਦਾਰ ਸੀ ਤੇ ਕਿਹਾ ਕਿ ਉਹ ਮੌਜੂਦਾ ਚਾਰ ਰੋਜ਼ਾ ਮੁਕਾਬਲੇ ਦੀ ਬਜਾਏ ਪੰਜ ਰੋਜ਼ਾ ਮੈਚਾਂ ਦਾ ਸਮਰਥਨ ਕਰੇਗੀ। ਭਾਰਤ ਨੇ ਫਾਲੋਆਨ ਮਿਲਣ ਦੇ ਬਾਅਦ ਮੱਧ ਕ੍ਰਮ ਦੇ ਲੜਖੜਾਉਣ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੀ ਪਾਰੀ ’ਚ ਅੱਠ ਵਿਕਟਾਂ ’ਤੇ 344 ਦੌੜਾਂ ਬਣਾ ਕੇ ਟੈਸਟ ਡਰਾਅ ਕਰਾਇਆ।

ਇੰਗਲੈਂਡ ਦੀ ਟੀਮ ਜਿੱਤਣ ਦੇ ਲਈ ਸ਼ਨੀਵਾਰ ਨੂੰ ਚੌਥੇ ਤੇ ਆਖ਼ਰੀ ਦਿਨ 9 ਵਿਕਟ ਹਾਸਲ ਨਾ ਕਰ ਸਕੀ। ਨਾਈਟ ਨੇ ਮੈਚ ਦੇ ਬਾਅਦ ਕਿਹਾ ਕਿ ਕ੍ਰਿਕਟ ਦਾ ਮੁਕਾਬਲਾ ਸ਼ਾਨਦਾਰ ਰਿਹਾ। ਇਹ ਬਦਕਿਸਮਤੀ ਸੀ ਕਿ ਇਸ ਦਾ ਅੰਤ ਨਾਟਕੀ ਤੇ ਰੋਮਾਂਚਕ ਨਹੀਂ ਰਿਹਾ ਜਿਵੇਂ ਕਿ ਹੋ ਸਕਦਾ ਸੀ ਪਰ ਕਿੰਨਾ ਵਧੀਆ ਮੁਕਾਬਲਾ ਰਿਹਾ। ਇਸ ਨਾਲ ਇਹ ਦਿਖਾਈ ਦਿੱਤਾ ਕਿ ਬੀਬੀਆਂ ਦੇ ਟੈਸਟ ਕ੍ਰਿਕਟ ਦਾ ਵੀ ਖੇਡ ’ਚ ਸਥਾਨ ਹੈ ਤੇ ਸ਼ਾਇਦ ਪੰਜ ਰੋਜ਼ਾ ਮੈਚ ਵੀ ਖੇਡੇ ਜਾ ਸਕਦੇ ਹਨ।

ਇਹ ਪੁੱਛਣ ’ਤੇ ਕਿ ਉਹ ਬੀਬੀਆਂ ਦੇ ਪੰਜ ਰੋਜ਼ਾ ਟੈਸਟ ’ਚ ਖੇਡਣਾ ਚਾਹੇਗੀ ਤਾਂ ਨਾਈਟ ਨੇ ਕਿਹਾ ਕਿ ਮੈਂ ਯਕੀਨੀ ਤੌਰ ’ਤੇ ਅਜਿਹਾ ਕਰਨਾ ਚਾਹਾਂਗੀ। ਬੀਬੀਆਂ ਦੇ ਕ੍ਰਿਕਟ ’ਚ ਕਾਫ਼ੀ ਡਰਾਅ ਹੋ ਚੁੱਕੇ ਹਨ, ਇਸ ਲਈ ਯਕੀਨੀ ਤੌਰ ’ਤੇ ਇਸ ਵੱਲ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਤੋਂ ਮੈਚ ਜਿੱਤਣ ਦਾ ਮੌਕ ਖੋਹ ਲਿਆ ਗਿਆ ਕਿਉਂਕਿ ਇਕ ਵਾਧੂ ਦਿਨ ਨਹੀਂ ਸੀ ਤੇ ਸਾਡੇ ਕੋਲ ਮੈਚ ’ਚ ਸਮਾਂ ਨਹੀਂ ਸੀ, ਇਸ ਲਈ ਹਾਂ, ਮੈਂ ਇਸ ਦੇ ਪੱਖ ’ਚ ਹਾਂ।


Tarsem Singh

Content Editor

Related News