ਉਹ ਨਵਾਂ ਰਵੀ ਅਸ਼ਵਿਨ ਹੈ, ਵਾਨ ਨੇ ਸ਼ੋਏਬ ਬਸ਼ੀਰ ਦੇ ਬਾਰੇ ’ਚ ਕਿਹਾ

03/01/2024 6:45:42 PM

ਲੰਡਨ–ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਨੌਜਵਾਨ ਆਫ ਸਪਿਨਰ ਸ਼ੋਏਬ ਬਸ਼ੀਰ ਦੇ ਰੂਪ ਵਿਚ ਟੀਮ ਨੂੰ ‘ਵਿਸ਼ਵ ਪੱਧਰੀ ਸੁਪਰ ਸਟਾਰ’ ਮਿਲ ਗਿਆ ਹੈ ਜਿਹੜਾ ਭਾਰਤ ਦੇ ਆਰ. ਅਸ਼ਵਿਨ ਦੀ ਤਰ੍ਹਾਂ ਕਾਮਯਾਬ ਹੋ ਸਕਦਾ ਹੈ। ਰਾਂਚੀ ਵਿਚ ਇੰਗਲੈਂਡ ਦੀ 5 ਵਿਕਟਾਂ ਨਾਲ ਹਾਰ ਦੇ ਬਾਵਜੂਦ 20 ਸਾਲ ਦੇ ਬਸ਼ੀਰ ਨੇ 8 ਵਿਕਟਾਂ ਲਈਆਂ। ਇਸ ਵਿਚ ਪਹਿਲੀ ਪਾਰੀ ਦੀਆਂ 5 ਵਿਕਟਾਂ ਹੈ। ਟੈਸਟ ਕ੍ਰਿਕਟ ਦੇ ਇਤਿਹਾਸ ਦੇ ਸਰਵਸ੍ਰੇਸ਼ਠ ਆਫ ਸਪਿਨਰਾਂ ਵਿਚ ਸ਼ਾਮਲ ਅਸ਼ਵਿਨ 5 ਦਿਨ ਦੀ ਕ੍ਰਿਕਟ ਵਿਚ 500 ਵਿਕਟਾ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਹੈ। ਧਰਮਸ਼ਾਲਾ ’ਚ ਅਗਲੇ ਹਫਤੇ ਉਹ ਆਪਣਾ 100ਵਾਂ ਟੈਸਟ ਖੇਡੇਗਾ।
ਵਾਨ ਨੇ ਕਿਹਾ,‘‘ਅਸੀਂ ਇਕ ਹੋਰ ਵਿਸ਼ਵ ਪੱਧਰੀ ਸੁਪਰ ਸਟਾਰ ਮਿਲ ਗਿਆ ਹੈ। ਸ਼ੋਏਬ ਬਸ਼ੀਰ। ਦੂਜੇ ਟੈਸਟ ਮੈਚ ’ਚ 8 ਵਿਕਟਾਂ। ਉਹ ਰਵੀ ਅਸ਼ਵਿਨ ਹੈ ਜਿਹੜਾ ਅਸੀਂ ਲੱਭ ਲਿਆ ਹੈ। ਅਸੀਂ ਇੰਗਲਿਸ਼ ਕ੍ਰਿਕਟ ਦਾ ਨਵਾਂ ਸੁਪਰ ਸਟਾਰ ਦਾ ਜਸ਼ਨ ਮਨਾ ਰਿਹਾ ਹੈ।’’


Aarti dhillon

Content Editor

Related News