ਹਸਨ ਨੇ ਜੈਵਿਕ ਤੌਰ ਨਾਲ ਸੁਰੱਖਿਅਤ ਪ੍ਰੋਟੋਕਾਲ ਦੀ ਉਲੰਘਣਾ ਲਈ ਮੰਗੀ ਮੁਆਫੀ
Wednesday, Dec 02, 2020 - 10:52 PM (IST)
ਕਰਾਚੀ– ਜੈਵਿਕ ਤੌਰ 'ਤੇ ਸੁਰੱਖਿਅਤ ਪ੍ਰੋਟੋਕਾਲ ਦੀ ਉਲੰਘਣਾ ਤੋਂ ਬਾਅਦ ਘਰੇਲੂ ਕ੍ਰਿਕਟ ਵਿਚੋਂ ਬਾਹਰ ਕੀਤੇ ਗਏ ਪਾਕਿਸਤਾਨੀ ਸਪਿਨਰ ਰਜਾ ਹਸਨ ਨੇ ਆਪਣੇ ਵਤੀਰੇ ਲਈ ਮੁਆਫੀ ਮੰਗੀ ਹੈ ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਕਾਇਦੇ ਆਜ਼ਮ ਟਰਾਫੀ ਦੇ ਬਚੇ ਹੋਏ ਮੈਚਾਂ ਵਿਚ ਹਿੱਸਾ ਲੈਣ ਦਿੱਤਾ ਜਾਵੇਗਾ।
ਪੀ. ਸੀ. ਬੀ. ਦੇ ਹਾਈ ਪ੍ਰਾਫਰਮੈਂਸ ਸੈਂਟਰ ਨੇ ਹਸਨ ਨੂੰ ਬਾਹਰ ਕਰ ਦਿੱਤਾ ਸੀ ਜਦੋਂ ਉਹ ਟੀਮ ਮੈਨੇਜਮੈਂਟ ਜਾਂ ਮੈਡੀਕਲ ਪੈਨਲ ਨੂੰ ਸੂਚਿਤ ਕੀਤੇ ਬਿਨਾਂ ਕਰਾਚੀ ਵਿਚ ਟੀਮ ਹੋਟਲ ਛੱਡ ਕੇ ਚਲਾ ਗਿਆ ਸੀ। ਹਾਈ ਪ੍ਰਫਾਰਮੈਂਸ ਸੈਂਟਰ ਘਰੇਲੂ ਕ੍ਰਿਕਟ ਦੇ ਸਾਰੇ ਮਾਮਲਿਆਂ ਨੂੰ ਦੇਖਦਾ ਹੈ। ਪਾਕਿਸਤਾਨ ਲਈ ਇਕ ਵਨ ਡੇ ਤੇ 10 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ 28 ਸਾਲਾ ਹਸਨ ਨੂੰ ਘੇਰ ਭੇਜ ਦਿੱਤਾ ਗਿਆ।