ਪ੍ਰਸ਼ੰਸਕਾਂ ਵੱਲੋਂ ਟ੍ਰੋਲ ਕਰਨ 'ਤੇ ਭੜਕੀ ਹਸੀਨ ਜਹਾਂ, ਬੋਲੀ- ਕੁੱਤਿਆਂ ਦਾ ਭੌਂਕਣਾ ਵੀ ਚੰਗਾ ਹੈ

06/29/2020 6:50:57 PM

ਸਪੋਰਟਸ ਡੈਸਕ : ਤੇਜ਼ ਗੇਂਦਬਾਜ਼ ਮੁਹੰਮਦ ਦੀ ਪਤਨੀ ਹਸੀਨ ਜਹਾਂ ਲਾਕਡਾਊਨ ਵਿਚਾਲੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹੀ। ਜਿੱਥੇ ਉਸ ਨੇ ਆਪਣੇ ਇੰਸਟਾ ਅਕਾਊਂਟ 'ਤੇ ਬੋਲਡ ਵੀਡੀਓ ਤੇ ਤਸਵੀਰਾਂ ਅਪਲੋਡ ਕਰ ਕੇ ਕਾਫ਼ੀ ਸੁਰਖੀਆਂ ਬਟੋਰੀਆਂ। ਅਜਿਹੇ 'ਚ ਹਸੀਨ ਨੇ ਪ੍ਰਸ਼ੰਸਕਾਂ ਵੱਲੋਂ ਇਤਰਾਜ਼ਯੋਗ ਕੁਮੈਂਟ ਅਤੇ ਟ੍ਰੋਲ ਕਰਨ 'ਤੇ ਆਪਣੀ ਨਾਰਾਜ਼ਗੀ ਜਤਾਈ ਹੈ।

PunjabKesari

ਦਰਅਸਲ, ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਿਊਜ਼ ਚੈਨਲ ਦੀ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਕੁੱਤਿਆਂ ਦੇ ਭੌਂਕਣ ਨਾਲ ਜੇਕਰ ਕੁਝ ਚੰਗਾ ਹੁੰਦਾ ਹੋਵੇ ਤਾਂ ਕੁੱਤਿਆਂ ਦਾ ਭੌਂਕਣਾ ਚੰਗਾ ਹੈ। ਦੱਸ ਦਈਏ ਕਿ ਹਸੀਨ ਜਹਾਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਜਾਂ ਟਿੱਕ-ਟਾਕ ਵੀਡੀਓ ਅਪਲੋਡ ਕਰਦੀ ਰਹਿੰਦੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਤਸਵੀਰ ਜਾਂ ਵੀਡੀਓ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ। 

PunjabKesari

ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਤੇ ਉਸ ਦੀ ਪਤਨੀ ਹਸੀਨ ਜਹਾਂ ਇਕ ਦੂਜੇ ਤੋਂ ਵੱਖ ਰਹਿੰਦੇ ਹਨ। ਹਸੀਨ ਜਹਾਂ ਨੇ ਸ਼ਮੀ 'ਤੇ ਘਰੇਲੂ ਹਿੰਸਾ, ਦੂਜੀਆਂ ਲੜਕੀਆਂ ਨਾਲ ਸਬੰਧ ਆਦਿ ਕਈ ਗੰਭੀਰ ਦੋਸ਼ ਲਾਏ ਸੀ। ਦੋਵਾਂ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ।


Ranjit

Content Editor

Related News