ਵਿਰਾਟ ਦਾ ਵੱਡਾ ਰਿਕਾਰਡ ਤੋੜ ਕੇ ਅਮਲਾ ਨਿਕਲੇ ਸਭ ਤੋਂ ਅੱਗੇ

Sunday, Jan 20, 2019 - 02:06 PM (IST)

ਵਿਰਾਟ ਦਾ ਵੱਡਾ ਰਿਕਾਰਡ ਤੋੜ ਕੇ ਅਮਲਾ ਨਿਕਲੇ ਸਭ ਤੋਂ ਅੱਗੇ

ਸਪੋਰਟਸ ਡੈਸਕ— ਪਾਕਿਸਤਾਨ ਨੇ ਸ਼ਨੀਵਾਰ ਨੂੰ ਖੇਡੇ ਗਏ ਪਹਿਲੇ ਵਨ ਡੇ ਮੈਚ 'ਚ ਦੱਖਣੀ ਅਫਰੀਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੀਰੀਜ਼ ਦਾ ਆਾਗਜ਼ ਜਿੱਤ ਦੇ ਨਾਲ ਕੀਤਾ। 267 ਦੌੜਾਂ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਇਮਾਮ ਉਲ ਹੱਕ ਦੇ ਸ਼ਾਨਦਾਰ 86 ਅਤੇ ਮੁਹੰਮਦ ਹਫੀਜ਼ ਦੀਆਂ ਅਜੇਤੂ 71 ਦੌੜਾਂ ਦੇ ਦਮ 'ਤੇ ਮੈਚ ਨੂੰ 5 ਗੇਂਦ ਬਾਕੀ ਰਹਿੰਦਿਆਂ ਹੀ ਆਪਣੇ ਨਾਂ ਕਰ ਲਿਆ। ਪੰਜ ਮੈਚਾਂ ਦੀ ਸੀਰੀਜ਼ 'ਚ ਪਾਕਿਸਤਾਨ ਨੇ ਸੀਰੀਜ਼ 'ਚ ਬੜ੍ਹਤ ਬਣਾ ਲਈ ਹੈ। ਜਦਕਿ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ 27ਵੇਂ ਵਨ ਡੇ ਸੈਂਕੜੇ ਦੀ ਬਦੌਲਤ ਪਾਕਿਸਤਾਨ ਖਿਲਾਫ ਦੋ ਵਿਕਟਾਂ ਗੁਆਕੇ 266 ਦੌੜਾਂ ਬਣਾਈਆਂ ਸਨ। 
PunjabKesari
ਅਮਲਾ ਨੇ ਅਜੇਤੂ 108 ਦੌੜਾਂ ਦੀ ਪਾਰੀ ਖੇਡਣ ਦੇ ਇਲਾਵਾ ਡੈਬਿਊ ਕਰ ਰਹੇ ਰਾਸੀ ਵਾਨ ਡਰ ਡੁਸੇਨ (93) ਦੇ ਨਾਲ ਦੂਜੇ ਵਿਕਟ ਲਈ 155 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਸ ਦੇ ਨਾਲ ਹੀ ਅਮਲਾ ਨੇ ਸਭ ਤੋਂ ਤੇਜ਼ 27 ਸੈਂਕੜੇ ਜੜਨ ਦੇ ਮਾਮਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਅਮਲਾ ਨੇ 120 ਗੇਂਦਾਂ 'ਚ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 108 ਦੌੜਾਂ ਦੀ ਪਾਰੀ ਖੇਡੀ। ਅਮਲਾ ਤੋਂ ਪਹਿਲਾਂ ਕੋਹਲੀ ਨੇ 169 ਪਾਰੀਆਂ 'ਚ 27 ਸੈਂਕੜੇ ਜੜਨ ਦਾ ਕੰਮ ਕੀਤਾ ਸੀ। ਜਦਕਿ ਪਾਕਿਸਤਾਨ ਦੇ ਖਿਲਾਫ ਅਮਲਾ ਨੇ 167ਵੀਂ ਪਾਰੀ 'ਚ 27ਵਾਂ ਵਨ ਡੇ ਸੈਂਕੜਾ ਜੜਿਆ ਅਤੇ ਵਿਰਾਟ ਨੂੰ ਪਿੱਛੇ ਕਰ ਦਿੱਤਾ।


author

Tarsem Singh

Content Editor

Related News