ਦਿ ਹੰਡ੍ਰਡ ''ਚ Harry Brook ਦਾ ਜਲਵਾ, 42 ਗੇਂਦਾਂ ''ਤੇ ਬਣਾਈਆਂ 105 ਦੌੜਾਂ
Wednesday, Aug 23, 2023 - 04:31 PM (IST)
ਸਪੋਰਟਸ ਡੈਸਕ : ਇੰਗਲੈਂਡ ਦੇ ਨਵੇਂ ਫਾਰਮੈਟ ਦਿ ਹੰਡਰਡ ਦੇ ਤਹਿਤ ਲੀਡਸ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਨਾਰਦਰਨ ਸੁਪਰਚਾਰਜਰਸ ਲਈ ਖੇਡ ਰਹੇ ਹੈਰੀ ਬਰੁੱਕ ਨੇ ਸਿਰਫ 42 ਗੇਂਦਾਂ 'ਚ 105 ਦੌੜਾਂ ਬਣਾਕੇ ਕ੍ਰਿਕਟ ਇੰਗਲੈਂਡ ਨੂੰ ਕਰਾਰਾ ਜਵਾਬ ਦਿੱਤਾ। ਹੈਰੀ ਬਰੂਕ ਦਾ ਨਾਂ ਇੰਗਲੈਂਡ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਸੰਭਾਵਿਤ ਸੂਚੀ ਵਿੱਚ ਨਹੀਂ ਹੈ। ਕਈ ਦਿੱਗਜ ਵੀ ਇਸ ਤੋਂ ਹੈਰਾਨ ਸਨ। ਕਿਹਾ ਜਾ ਰਿਹਾ ਸੀ ਕਿ ਹੈਰੀ ਬਰੂਕ ਨਾਲੋਂ ਬੇਨ ਸਟੋਕਸ ਨੂੰ ਤਰਜੀਹ ਦਿੱਤੀ ਗਈ ਹੈ। ਹਾਲਾਂਕਿ ਬਰੁਕ ਨੇ ਵੈਲਸ਼ ਫਾਇਰ ਦੇ ਖਿਲਾਫ ਖੇਡੇ ਗਏ ਮੈਚ 'ਚ ਇਹ ਧਮਾਕੇਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਸਚਿਨ ਤੇਂਦੁਲਕਰ ਨੂੰ ਬਣਾਇਆ ਨੈਸ਼ਨਲ ਆਈਕਨ, ਜਾਣੋ ਕੀ ਕਰਨਗੇ ਮਾਸਟਰ ਬਲਾਸਟਰ?
ਬਰੂਕ ਦੀ ਇਹ ਪਾਰੀ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਨਾਰਦਰਨ ਨੇ ਸਿਰਫ਼ 10 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਐਡਮ ਲਿਥ 2, ਮੈਥਿਊ ਸ਼ਾਰਟ 0 ਅਤੇ ਟਾਮ ਬੈਂਟਨ 0 ਦੌੜਾਂ 'ਤੇ ਹੀ ਆਊਟ ਹੋ ਗਏ। ਇਸ ਤੋਂ ਬਾਅਦ ਆਇਆ ਐਡਮ ਹੌਸ ਵੀ ਸਿਰਫ਼ 15 ਦੌੜਾਂ ਹੀ ਬਣਾ ਸਕਿਆ। ਪਰ ਬਰੂਕ ਨੇ ਇੱਕ ਸਿਰੇ ਦਾ ਧਿਆਨ ਰੱਖਿਆ ਅਤੇ ਤੇਜ਼ ਸ਼ਾਟ ਬਣਾਏ। ਬਰੂਕ ਨੇ ਲਗਭਗ ਸਾਰੇ ਗੇਂਦਬਾਜ਼ਾਂ ਦੀ ਖ਼ਬਰ ਲੈਂਦਿਆਂ 42 ਗੇਂਦਾਂ ਵਿੱਚ 11 ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ।
ਦਿ ਹੰਡ੍ਰੇਡ ਦਾ ਦੂਜਾ ਸਰਵੋਤਮ ਸਕੋਰ
108* ਵਿਲ ਜੈਕ (2022)
105* ਹੈਰੀ ਬਰੂਕ (2023)
101* ਵਿਲ ਸਮੀਡ (2022)
98* ਡੇਵਿਡ ਮਲਾਨ (2022)
93 ਡੀ ਲਾਰੈਂਸ (2023)
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।