IPL 2021 : ਜਦੋਂ ਅਕਸ਼ੇ ਕੁਮਾਰ ਨਾਲ ਤੁਲਨਾ ਕਰਨ ’ਤੇ ਭੜਕੇ ਹਰਪ੍ਰੀਤ ਬਰਾੜ, ਜਾਣੋ ਪੂਰਾ ਮਾਮਲਾ

Saturday, May 01, 2021 - 07:45 PM (IST)

IPL 2021 : ਜਦੋਂ ਅਕਸ਼ੇ ਕੁਮਾਰ ਨਾਲ ਤੁਲਨਾ ਕਰਨ ’ਤੇ ਭੜਕੇ ਹਰਪ੍ਰੀਤ ਬਰਾੜ, ਜਾਣੋ ਪੂਰਾ ਮਾਮਲਾ

ਸਪੋਰਟਸ ਡੈਸਕ— ਪੰਜਾਬ ਕਿੰਗਜ਼ ਦੇ ਆਲਰਾਊਂਡਰ ਹਰਪ੍ਰੀਤ ਬਰਾੜ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ 34 ਦੌੜਾਂ ਨਾਲ ਜਿੱਤ ਦਿਵਾਈ। ਇਸ ਮੈਚ ’ਚ ਹਰਪ੍ਰੀਤ ਬਰਾੜ ਨੇ ਪਹਿਲਾਂ ਬੱਲੇਬਾਜ਼ੀ ’ਚ ਤੇਜ਼ੀ ਨਾਲ 25 ਦੌੜਾਂ ਬਣਾਈਆਂ ਤੇ ਉਸ ਤੋਂ ਬਾਅਦ ਗੇਂਦਬਾਜ਼ੀ ’ਚ ਬੈਂਗਲੁਰੂ ਦੇ ਤਿੰਨ ਵੱਡੇ ਬੱਲੇਬਾਜ਼ਾਂ ਵਿਰਾਟ ਕੋਹਲੀ, ਗਲੇਨ ਮੈਕਸਵੇਲ ਤੇ ਏ. ਬੀ. ਡਿਵਿਲੀਅਰਸ ਨੂੰ ਆਊਟ ਕਰਕੇ ਟੀਮ ਦੀ ਜਿੱਤ ’ਚ ਅਹਿਮ ਯੋਗਦਾਨ ਦਿੱਤਾ। ਇਸ ਮੈਚ ’ਚ ਹਰਪ੍ਰੀਤ ਨੇ 4 ਓਵਰ ’ਚ 19 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ ਜਿਸ ’ਚ ਉਨ੍ਹਾਂ ਨੇ ਇਕ ਓਵਰ ਮੇਡਨ ਵੀ ਸੁੱਟਿਆ ਸੀ।
ਇਹ ਵੀ ਪੜ੍ਹੋ : ਭਾਜਪਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਿੱਲੀ ’ਚ ਵੰਡਣਗੇ 200 ਆਕਸੀਜਨ ਕੰਸਨਟ੍ਰੇਟਰ

PunjabKesariਹਰਪ੍ਰੀਤ ਬਰਾੜ ਦਾ ਸੋਸ਼ਲ ਮੀਡੀਆ ’ਤੇ ਇਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ’ਚ ਇਕ ਇੰਸਟਾਗ੍ਰਾਮ ਯੂਜ਼ਰ ਨੇ ਹਰਪ੍ਰੀਤ ਬਰਾੜ ਦੀ ਤੁਲਨਾ ਅਕਸ਼ੇ ਕੁਮਾਰ ਨਾਲ ਕੀਤੀ। ਯੂਜ਼ਰ ਨੇ ਇੰਸਟਾ ’ਤ ਹਰਪ੍ਰੀਤ ਨੂੰ ਕਿਹਾ ਕਿ ਭਾਜੀ ਤੁਸੀਂ ਸਿੰਘ ਇਜ਼ ਬਲਿੰਗ ਦੇ ਅਕਸ਼ੇ ਕੁਮਾਰ ਦੀ ਤਰ੍ਹਾਂ ਦਿਸਦੇ ਹੋ। ਇਸ ਦਾ ਜਵਾਬ ਦਿੰਦੇ ਹੋਏ ਹਰਪ੍ਰੀਤ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਪੈਸਿਆਂ ਲਈ ਪਗੜੀ ਨਹੀਂ ਪਹਿਨਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਹੈਸ਼ ਟੈਗ ਆਈ ਸਪੋਰਟ ਫ਼ਾਰਮਰਸ ਕੀਤਾ ਹੈ।
ਇਹ ਵੀ ਪੜ੍ਹੋ : ਸਨਰਾਈਜ਼ਰਜ਼ ਹੈਦਰਾਬਾਦ ਨੇ ਵਾਰਨਰ ਨੂੰ ਕਪਤਾਨੀ ਤੋਂ ਹਟਾਇਆ, ਕੇਨ ਵਿਲੀਅਮਸਨ ਹੋਣਗੇ ਨਵੇਂ ਕਪਤਾਨ

PunjabKesariਸਾਲ 2015 ’ਚ ਅਕਸ਼ੇ ਦੀ ਇਕ ਫ਼ਿਲਮ ਆਈ ਸੀ ਜਿਸ ’ਚ ਉਨ੍ਹਾਂ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦਾ ਨਾਂ ਸਿੰਘ ਇਜ਼ ਬਲਿੰਗ ਸੀ। ਅਕਸ਼ੇ ਕੁਮਾਰ ਦਾ ਕਿਸਾਨਾਂ ਦਾ ਸਮਰਥਨ ਨਾ ਕਰਨ ’ਤੇ ਵਿਰੋਧ ਹੋਇਆ ਸੀ। ਪੰਜਾਬ ’ਚ ਅਕਸ਼ੇ ਕੁਮਾਰ ਲਈ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੂੰ ਸਰਦਾਰ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੀਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News