ਤੀਜੇ ਨਹੀਂ, ਚੌਥੇ ਨੰਬਰ ''ਤੇ ਬੱਲੇਬਾਜ਼ੀ ਲਈ ਆਦਰਸ਼ ਹੋਵੇਗੀ ਹਰਮਨਪ੍ਰੀਤ : ਪੂਨਮ ਯਾਦਵ

Saturday, Oct 05, 2024 - 07:46 PM (IST)

ਤੀਜੇ ਨਹੀਂ, ਚੌਥੇ ਨੰਬਰ ''ਤੇ ਬੱਲੇਬਾਜ਼ੀ ਲਈ ਆਦਰਸ਼ ਹੋਵੇਗੀ ਹਰਮਨਪ੍ਰੀਤ : ਪੂਨਮ ਯਾਦਵ

ਨਵੀਂ ਦਿੱਲੀ : ਲੈੱਗ ਸਪਿਨਰ ਪੂਨਮ ਯਾਦਵ ਦਾ ਮੰਨਣਾ ਹੈ ਕਿ ਕਪਤਾਨ ਹਰਮਨਪ੍ਰੀਤ ਕੌਰ ਵੱਡੇ ਸ਼ਾਟ ਖੇਡਣ ਦੀ ਸਮਰੱਥਾ ਕਾਰਨ ਬੱਲੇਬਾਜ਼ੀ ਕ੍ਰਮ 'ਚ ਚੌਥੇ ਸਥਾਨ ਲਈ ਜ਼ਿਆਦਾ ਢੁਕਵੀਂ ਹੈ, ਜਦਕਿ ਜੇਮਿਮਾ ਰੌਡਰਿਗਜ਼ ਤੀਜੇ ਸਥਾਨ ਲਈ ਆਦਰਸ਼ ਹੋਵੇਗੀ। ਹਰਮਨਪ੍ਰੀਤ ਨਿਊਜ਼ੀਲੈਂਡ ਖਿਲਾਫ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਅਤੇ 14 ਗੇਂਦਾਂ 'ਚ 15 ਦੌੜਾਂ ਬਣਾਈਆਂ। ਭਾਰਤੀ ਟੀਮ ਸ਼ੁੱਕਰਵਾਰ ਨੂੰ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ 58 ਦੌੜਾਂ ਨਾਲ ਹਾਰ ਗਈ ਸੀ। ਟੂਰਨਾਮੈਂਟ ਤੋਂ ਪਹਿਲਾਂ ਭਾਰਤ ਦੇ ਮੁੱਖ ਕੋਚ ਅਮੋਲ ਮਜੂਮਦਾਰ ਨੇ ਸੰਕੇਤ ਦਿੱਤਾ ਸੀ ਕਿ ਹਰਮਨਪ੍ਰੀਤ ਵਿਸ਼ਵ ਕੱਪ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰੇਗੀ।

ਇਹ ਵੀ ਪੜ੍ਹੋ : T20 World Cup: ਨਿਊਜ਼ੀਲੈਂਡ ਹੱਥੋਂ ਹਾਰ ਤੋਂ ਬਾਅਦ ਹੁਣ ਭਾਰਤ ਦਾ ਸਾਹਮਣਾ ਹੋਵੇਗਾ ਪਾਕਿਸਤਾਨ ਨਾਲ

ਪੂਨਮ ਨੇ ਕਿਹਾ ਕਿ ਮੈਂ ਜੇਮਿਮਾ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਦੇਖਣਾ ਚਾਹਾਂਗੀ ਕਿਉਂਕਿ ਉਹ 'ਫੀਲਡ' ਦਾ ਇਸਤੇਮਾਲ ਉਦੋਂ ਕਰ ਸਕਦੀ ਹੈ, ਜਦੋਂ ਸਿਰਫ ਦੋ ਫੀਲਡਰ ਸਰਕਲ ਤੋਂ ਬਾਹਰ ਹੁੰਦੇ ਹਨ। ਹਰਮਨਪ੍ਰੀਤ ਵੱਡੇ ਹਿੱਟ ਮਾਰਨ ਵਿਚ ਬਿਹਤਰ ਹੈ, ਜਦੋਂਕਿ ਜੇਮਿਮਾ ਇਕ ਜਾਂ ਦੋ ਦੌੜਾਂ ਬਣਾਉਣ ਲਈ ਸਟ੍ਰਾਈਕ ਨੂੰ ਰੋਟੇਟ ਕਰ ਸਕਦੀ ਹੈ ਅਤੇ ਢਿੱਲੀਆਂ ਗੇਂਦਾਂ ਦਾ ਫਾਇਦਾ ਉਠਾ ਸਕਦੀ ਹੈ ਅਤੇ ਉਨ੍ਹਾਂ ਨੂੰ ਚੌਕੇ ਜਾਂ ਛੱਕਿਆਂ ਵਿਚ ਬਦਲ ਸਕਦੀ ਹੈ।

ਟੀਮ ਤੋਂ ਬਾਹਰ ਚੱਲ ਰਹੀ ਇਸ ਸਪਿਨਰ ਨੇ ਕਿਹਾ ਕਿ ਨੰਬਰ ਤਿੰਨ ਮਹੱਤਵਪੂਰਨ ਸਥਿਤੀ ਹੈ, ਇਸ ਲਈ ਜੇਮਿਮਾ ਨੂੰ ਉਥੇ ਅਤੇ ਹਰਮਨਪ੍ਰੀਤ ਨੂੰ ਚੌਥੇ ਨੰਬਰ 'ਤੇ ਰੱਖਣਾ ਸਹੀ ਹੋਵੇਗਾ, ਕਿਉਂਕਿ ਤੁਹਾਨੂੰ ਅਜਿਹੇ ਖਿਡਾਰੀ ਦੀ ਜ਼ਰੂਰਤ ਹੈ ਜੋ ਚੰਗੇ ਫਿਨਿਸ਼ਰ ਦੇ ਨਾਲ-ਨਾਲ ਵੱਡੇ ਸ਼ਾਟ ਵੀ ਲਗਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News