ਕਮਰ ਦੀ ਸੱਟ ਕਾਰਨ WBBL ਤੋਂ ਹਟੀ ਹਰਮਨਪ੍ਰੀਤ ਕੌਰ
Wednesday, Oct 19, 2022 - 02:18 PM (IST)

ਮੈਲਬੌਰਨ (ਭਾਸ਼ਾ)- ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਕਮਰ ਦੀ ਸੱਟ ਕਾਰਨ ਮਹਿਲਾ ਬਿਗ ਬੈਸ਼ ਲੀਗ ਤੋਂ ਨਾਮ ਵਾਪਸ ਲੈਣਾ ਪਿਆ ਹੈ, ਜਿਸ ਵਿਚ ਉਹ ਮੈਲਬੋਰਨ ਰੇਨੇਗਾਡੇਜ਼ ਲਈ ਖੇਡ ਰਹੀ ਸੀ। ਪਿਛਲੀ ਵਾਰ ਲੀਗ ਦੀ ਸਰਵੋਤਮ ਖਿਡਾਰਨ ਚੁਣੀ ਗਈ ਹਰਮਨਪ੍ਰੀਤ ਭਾਰਤ ਲਈ ਏਸ਼ੀਆ ਕੱਪ ਖੇਡਣ ਕਾਰਨ ਪਹਿਲੇ ਦੋ ਮੈਚਾਂ ਵਿੱਚ ਹਿੱਸਾ ਨਹੀਂ ਲੈ ਸਕੀ ਸੀ।
ਉਨ੍ਹਾਂ ਦੀ ਜਗ੍ਹਾ ਇੰਗਲੈਂਡ ਦੀ ਬੱਲੇਬਾਜ਼ ਈਵ ਜੋਨਸ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਮੈਲਬੌਰਨ ਰੇਨੇਗਾਡੇਸ ਦੇ ਜਨਰਲ ਮੈਨੇਜਰ ਜੇਮਸ ਰੋਸੇਨਗਾਰਟਨ ਨੇ ਇੱਕ ਬਿਆਨ ਵਿੱਚ ਕਿਹਾ, 'ਹਰਮਨਪ੍ਰੀਤ ਨੇ ਪਿਛਲੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਸੀਂ ਚਾਹੁੰਦੇ ਸੀ ਕਿ ਉਹ ਇਸ ਸੀਜ਼ਨ ਵਿੱਚ ਵੀ ਖੇਡੇ ਪਰ ਬਦਕਿਸਮਤੀ ਨਾਲ ਉਹ ਸੱਟ ਕਾਰਨ ਬਾਹਰ ਹੋ ਗਈ।'