ਫਾਈਨਲ ਹਾਰਨ ਤੋਂ ਬਾਅਦ ਰੰਗਾਸਵਾਮੀ ਨੇ ਹਰਮਨਪ੍ਰੀਤ ਦੀ ਕਪਤਾਨੀ ’ਤੇ ਚੁੱਕੇ ਸਵਾਲ, ਕਿਹਾ...

Monday, Mar 09, 2020 - 10:36 AM (IST)

ਫਾਈਨਲ ਹਾਰਨ ਤੋਂ ਬਾਅਦ ਰੰਗਾਸਵਾਮੀ ਨੇ ਹਰਮਨਪ੍ਰੀਤ ਦੀ ਕਪਤਾਨੀ ’ਤੇ ਚੁੱਕੇ ਸਵਾਲ, ਕਿਹਾ...

ਸਪੋਰਟਸ ਡੈਸਕ— ਸਾਬਕਾ ਮਹਿਲਾ ਕਪਤਾਨ ਸ਼ਾਂਤਾ ਰੰਗਾਸਵਾਮੀ ਦਾ ਮੰਨਣਾ ਹੈ ਕਿ ਸਮਾਂ ਆ ਗਿਆ ਹੈ ਕਿ ਹਰਮਨਪ੍ਰੀਤ ਕੌਰ ਕਪਤਾਨੀ ’ਚ ਆਪਣੇ ਭਵਿੱਖ ਨੂੰ ਲੈ ਕੇ ਫੈਸਲਾ ਕਰੇ ਕਿਉਂਕਿ ਭਾਰਤੀ ਮਹਿਲਾ ਟੀਮ ਲਈ ਉਹ ਕਪਤਾਨ ਨਾਲੋਂ ਬੱਲੇਬਾਜ਼ ਦੇ ਤੌਰ ’ਤੇ ਮਹੱਤਵਪੂਰਨ ਹੈ। ਇਕ ਹੋਰ ਸਾਬਕਾ ਮਹਿਲਾ ਕ੍ਰਿਕਟਰ ਡਾਇਨਾ ਇਡੁਲਜੀ ਨੇ ਟੀ-20 ਵਰਲਡ ਕੱਪ ਫਾਈਨਲ ’ਚ ਆਸਟਰੇਲੀਆ ਖਿਲਾਫ ਇਕਪਾਸੜ ਹਾਰ ਦੇ ਬਾਅਦ ‘ਆਤਮਵਿਸ਼ਲੇਸ਼ਣ’ ਦੀ ਸਲਾਹ ਦਿੱਤੀ ਜਦਕਿ ਸਾਬਕਾ ਕੋਚ ਤੁਸ਼ਾਰ ਅਰੋਠੇ ਨੇ ਤੀਜੇ ਨੰਬਰ ’ਤੇ ਤਾਨੀਆ ਭਾਟੀਆ ਨੂੰ ਭੇਜਣ ਦੇ ਫੈਸਲੇ ’ਤੇ ਸਵਾਲ ਉਠਾਏ।

ਪਹਿਲਾ ਵਾਰ ਟੀ-20 ਵਰਲਡ ਕੱਪ ਦੇ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਮ ਦੀ 85 ਦੌੜਾਂ ਦੀ ਹਾਰ ਦੇ ਬਾਅਦ ਸ਼ਾਂਤਾ ਨੇ ਕਿਹਾ, ‘‘ਮੈਂ ਬੇਹੱਦ ਨਿਰਾਸ਼ ਹਾਂ ਕਿ ਸਮਿ੍ਰਤੀ ਮੰਧਾਨਾ, ਜੇਮਿਮਾ ਰੋਡਰੀਗੇਜ, ਹਰਮਨਪ੍ਰੀਤ ਕੌਰ ਵਰਗੀਆਂ ਚੰਗੇ ਪੱਧਰ ਦੀਆਂ ਬੱਲੇਬਾਜ਼ ਬਿਲਕੁਲ ਵੀ ਨਹੀਂ ਚਲੀਆਂ। ਹਰਮਨਪ੍ਰੀਤ, ਸਮਿ੍ਰਤੀ, ਜੇਮਿਮਾ ਅਤੇ ਵੇਦਾ ਲਗਾਤਾਰ ਅਸਫਲ ਰਹੀਆਂ।’’ ਉਨ੍ਹਾਂ ਕਿਹਾ, ‘‘ਸ਼ੇਫਾਲੀ ਨੇ ਹੀ ਸ਼ਾਨਦਾਰ ਯੋਗਦਾਨ ਦਿੱਤਾ ਜਦਕਿ ਹੋਰ ਖਿਡਾਰੀ ਸਿਰਫ ਕੁਝ ਲਾਹੇਵੰਦ ਪਾਰੀਆਂ ਖੇਡ ਸਕੀਆਂ ਜੋ ਵਰਲਡ ਕੱਪ ਖਿਤਾਬ ਜਿੱਤਣ ਲਈ ਢੁਕਵੀਆਂ ਨਹੀਂ ਸਨ।’’ ਹਰਮਨਪ੍ਰੀਤ ਦੀ ਕਪਤਾਨੀ ’ਤੇ ਵੀ ਸਵਾਲ ਉਠੇ ਜੋ ਟੀ-20 ਵਰਲਡ ਕੱਪ ’ਚ 4, 15, 1, 8 ਅਤੇ 2 ਦੌੜਾਂ ਦੀ ਪਾਰੀ ਖੇਡ ਸਕੀਆਂ।

PunjabKesariਸ਼ਾਂਤਾ ਨੇ ਅੱਗੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਉਸ ਨੂੰ ਪਤਾ ਹੈ ਕਿ ਕਦੋਂ ਕਪਤਾਨੀ ਛੱਡਣੀ ਹੈ ਅਤੇ ਸਮਾਂ ਆ ਗਿਆ ਹੈ ਕਿ ਉਹ ਕਪਤਾਨੀ ਦੀ ਸਮੀਖਿਆ ਕਰੇ।’’ ਟੀ-20 ਵਰਲਡ ਕੱਪ ’ਚ ਭਾਰਤੀ ਟੀਮ ਦੀ ਫਿੱਟਨੈਸ ਦੀ ਆਲੋਚਨਾ ਕਰਦੇ ਹੋਏ ਡਾਇਨਾ ਨੇ ਕਿਹਾ ਕਿ ਫਾਈਨਲ ’ਚ ਹਾਰ ਦੇ ਬਾਅਦ ਆਤਮਵਿਸ਼ਲੇਸ਼ਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਪ੍ਰਤੀ ਸਖ਼ਤ ਰਵੱਈਆ ਅਪਣਾਉਣ ਦੀ ਜ਼ਰੂਰਤ ਨਹੀਂ ਹੈ। ਟੂਰਨਾਮੈਂਟ ’ਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਸੈਮੀਫਾਈਨਲ ’ਚ ਹਾਰ ਦੇ ¬ਕ੍ਰਮ ਨੂੰ ਤੋੜਨ ’ਚ ਸਫਲ ਰਹੇ। ਇਸ ਹਾਰ ਨੇ ਦਿਖਾਇਆ ਕਿ ਟੀ-20 ਸਾਡਾ ਮਜ਼ਬੂਤ ਪੱਖ ਨਹੀਂ ਹੈੈ, ਵਨ-ਡੇ ਕੌਮਾਂਤਰੀ ਕ੍ਰਿਕਟ ਸਾਡਾ ਮਜ਼ਬੂਤ ਪੱਖ ਹੈ।’’ 

ਇਹ ਵੀ ਪੜ੍ਹੋ : ਡੇਵਿਸ ਕੱਪ : ਪੇਸ-ਬੋਪੰਨਾ ਦੀ ਜੋੜੀ ਨੇ ਭਾਰਤ ਦੀ ਕ੍ਰੋਏਸ਼ੀਆ ਖਿਲਾਫ ਕਰਾਈ ਵਾਪਸੀ


author

Tarsem Singh

Content Editor

Related News