ਹਰਮਨਪ੍ਰੀਤ ਦੇ ਆਊਟ ਹੋਣ ਤੋਂ ਬਾਅਦ ਮੈਨੂੰ ਫਿਰ ਤੋਂ ਫੋਕਸ ਕਰਨ ’ਚ ਮਦਦ ਮਿਲੀ : ਜੇਮਿਮਾ

Friday, Oct 31, 2025 - 11:53 PM (IST)

ਹਰਮਨਪ੍ਰੀਤ ਦੇ ਆਊਟ ਹੋਣ ਤੋਂ ਬਾਅਦ ਮੈਨੂੰ ਫਿਰ ਤੋਂ ਫੋਕਸ ਕਰਨ ’ਚ ਮਦਦ ਮਿਲੀ : ਜੇਮਿਮਾ

ਮੁੰਬਈ– ਆਪਣੇ ਅਜੇਤੂ ਸੈਂਕੜੇ ਨਾਲ ਭਾਰਤ ਨੂੰ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਲਿਜਾਣ ਤੋਂ ਬਾਅਦ ਭਾਵਨਾਵਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਜੇਮਿਮਾ ਰੋਡ੍ਰਿਗਜ਼ ਨੇ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਵਿਚ ਹਰਮਨਪ੍ਰੀਤ ਕੌਰ ਦੇ ਆਊਟ ਹੋਣ ਤੋਂ ਬਾਅਦ ਉਸ ਨੂੰ ਫਿਰ ਤੋਂ ਫੋਕਸ ਕਰਨ ਵਿਚ ਮਦਦ ਮਿਲੀ। ਦਬਾਅ ਵਿਚ ਬਿਹਤਰੀਨ ਪਾਰੀ ਖੇਡਦੇ ਹੋਏ ਜੇਮਿਮਾ ਨੇ 134 ਗੇਂਦਾਂ ਵਿਚ ਅਜੇਤੂ 127 ਦੌੜਾਂ ਬਣਾਈਆਂ, ਜਿਸਦੀ ਮਦਦ ਨਾਲ ਭਾਰਤ ਨੇ ਰਿਕਾਰਡ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੂੰ ਹਰਾਇਆ। ਹੁਣ ਫਾਈਨਲ ਵਿਚ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।

ਜੇਮਿਮਾ ਨੇ ਕਿਹਾ, ‘‘ਮੈਂ ਹੈਰੀ ਦੀਦੀ ਨੂੰ ਕਹਿ ਰਹੀ ਸੀ ਕਿ ਸਾਨੂੰ ਦੋਵਾਂ ਨੂੰ ਟੀਮ ਨੂੰ ਜਿੱਤ ਤੱਕ ਲਿਜਾਣਾ ਹੈ। ਜਦੋਂ ਉਹ ਆਊਟ ਹੋਈ ਤਾਂ ਮੈਨੂੰ ਫਿਰ ਤੋਂ ਫੋਕਸ ਕਰਨ ਵਿਚ ਮਦਦ ਮਿਲੀ ਕਿਉਂਕਿ ਥਕਾਨ ਦੇ ਕਾਰਨ ਮੇਰੀ ਇਕਾਗਰਤਾ ਟੁੱਟ ਰਹੀ ਸੀ। ਹਰਮਨ ਦੇ ਆਊਟ ਹੋਣ ਤੋਂ ਬਾਅਦ ਮੈਨੂੰ ਲੱਗਾ ਕਿ ਵਾਧੂ ਜ਼ਿੰਮੇਵਾਰੀ ਨਾਲ ਖੇਡਣਾ ਪਵੇਗਾ। ਮੈਂ ਖੁਦ ਨੂੰ ਕਿਹਾ ਕਿ ਉਹ ਆਊਟ ਹੋ ਗਈ ਹੈ ਤਾਂ ਉਸਦੇ ਲਈ ਮੈਂ ਹੀ ਦੌੜਾਂ ਬਣਾਵਾਂਗੀ, ਮੈਨੂੰ ਟਿਕ ਕੇ ਖੇਡਣਾ ਹੈ। ਇਸ ਨਾਲ ਮੇਰਾ ਫੋਕਸ ਫਿਰ ਬਣਿਆ ਤੇ ਮੈਂ ਸਮਝਦਾਰੀ ਨਾਲ ਖੇਡਣ ਲੱਗੀ।’’

ਪ੍ਰੈੱਸ ਕਾਨਫਰੰਸ ਵਿਚ ਵਾਰ-ਵਾਰ ਰੋ ਪਈ ਜੇਮਿਮਾ
ਪ੍ਰੈੱਸ ਕਾਨਫਰੰਸ ਵਿਚ ਵਾਰ-ਵਾਰ ਰੋ ਪਈ ਜੇਮਿਮਾ ਨੇ ਪ੍ਰਮਾਤਮਾ ’ਤੇ ਅਟੁੱਟ ਵਿਸ਼ਵਾਸ ਨਾਲ ਉਸ ਨੂੰ ਬੇਚੈਨੀ ਤੋਂ ਉੱਭਰਨ ਵਿਚ ਮਦਦ ਮਿਲੀ। ਉਸ ਨੇ ਕਿਹਾ, ‘‘ਮੈਂ ਪ੍ਰਾਰਥਨਾ ਕਰ ਰਹੀ ਸੀ। ਮੈਂ ਖੁਦ ਨਾਲ ਗੱਲ ਕਰ ਰਹੀ ਸੀ ਕਿਉਂਕਿ ਕਾਫੀ ਊਰਜਾ ਖਤਮ ਹੋ ਚੁੱਕੀ ਸੀ। ਮੈਂ ਥੱਕ ਗਈ ਸੀ ਤੇ ਇਸਦੀ ਵਜ੍ਹਾ ਨਾਲ ਕੁਝ ਪੇਚੀਦਾ ਸ਼ਾਟਾਂ ਖੇਡੀਆਂ। ਮੈਂ ਸੋਚ ਰਹੀ ਸੀ ਕਿ ਮੈਂ ਕਿਵੇਂ ਖੇਡਾਂ। ਹਮਲਾਵਰ ਰਹਾਂ ਜਾਂ ਅੰਤ ਤੱਕ ਟਿੱਕੀ ਰਹਾਂ ਤੇ ਮੈਂ ਸਿੱਖਿਆ ਕਿ ਅੰਤ ਤੱਕ ਡਟ ਕੇ ਖੇਡਣਾ ਜ਼ਰੂਰੀ ਸੀ।’’


author

Hardeep Kumar

Content Editor

Related News