ਇਸ ਖਿਡਾਰੀ ਦੀ ਸੀਨੀਅਰ ਨੈਸ਼ਨਲ ਕਬੱਡੀ ਤੋਂ ਪ੍ਰੋ ਕਬੱਡੀ ''ਚ ਚੋਣ

Monday, Apr 22, 2019 - 09:40 AM (IST)

ਇਸ ਖਿਡਾਰੀ ਦੀ ਸੀਨੀਅਰ ਨੈਸ਼ਨਲ ਕਬੱਡੀ ਤੋਂ ਪ੍ਰੋ ਕਬੱਡੀ ''ਚ ਚੋਣ

ਕਾਂਧਲਾ— ਕੰਧਾਲਾ ਖੇਤਰ ਦੇ ਭਭੀਸਾ ਨਿਵਾਸੀ ਨੌਜਵਾਨ ਦੀ ਸੀਨੀਅਰ ਨੈਸ਼ਨਲ ਕਬੱਡੀ ਤੋਂ ਪ੍ਰੋ ਕਬੱਡੀ 'ਚ ਚੋਣ ਹੋਈ। ਇਸੇ ਸਾਲ 19 ਜੁਲਾਈ ਤੋਂ ਇਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਾਵੇਗਾ। ਪਿੰਡ ਭਭੀਸਾ ਦੇ ਵਸਨੀਕ ਕਿਰਨਪਾਲ ਸਿੰਘ ਦਾ ਪੁੱਤਰ ਹਰਿੰਦਰ ਕੁਮਾਰ ਸੀਨੀਅਰ ਨੈਸ਼ਨਲ ਕਬੱਡੀ ਖੇਡ ਰਿਹਾ ਸੀ। ਐਤਵਾਰ ਨੂੰ ਨੌਜਵਾਨ ਦੇ ਪਿਤਾ ਕਿਰਨਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਚੋਣ ਪ੍ਰੋ ਕਬੱਡੀ 'ਚ ਹੋਈ ਹੈ। ਜਿਸ ਦੇ ਚਲਦੇ ਉਸ ਦੇ ਪੁੱਤਰ ਨੂੰ 6 ਮਹੀਨਿਆਂ ਲਈ 10 ਲੱਖ ਰੁਪਏ 'ਚ ਹਾਇਰ ਕੀਤਾ ਗਿਆ ਹੈ। ਪ੍ਰੋ ਕਬੱਡੀ ਪ੍ਰਤੀਯੋਗਿਤਾ ਇਸੇ ਸਾਲ ਜੁਲਈ ਦੇ ਮਹੀਨੇ ਹੋਵੇਗੀ। ਹਰੇਂਦਰ ਕੁਮਾਰ ਯੂ ਮੁੰਬਾ ਵੱਲੋਂ ਖੇਡਣਗੇ।


author

Tarsem Singh

Content Editor

Related News