ਹਾਰਦਿਕ ਦੀ ਨਤਾਸ਼ਾ ਨਾਲ ਮੰਗਣੀ 'ਤੇ ਐੱਕਸ ਗਰਲਫ੍ਰੈਂਡ ਉਰਵਸ਼ੀ ਦਾ ਰਿਐਕਸ਼ਨ, ਕਿਹਾ...

Thursday, Jan 02, 2020 - 04:51 PM (IST)

ਹਾਰਦਿਕ ਦੀ ਨਤਾਸ਼ਾ ਨਾਲ ਮੰਗਣੀ 'ਤੇ ਐੱਕਸ ਗਰਲਫ੍ਰੈਂਡ ਉਰਵਸ਼ੀ ਦਾ ਰਿਐਕਸ਼ਨ, ਕਿਹਾ...

ਸਪੋਰਟਸ ਡੈਸਕ— ਨਵੇਂ ਸਾਲ 'ਤੇ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਅਦਾਕਾਰਾ ਨਤਾਸ਼ਾ ਸਟਾਨੋਵਿਕ ਨੇ ਮੰਗਣੀ ਦੀਆਂ ਖ਼ਬਰਾਂ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਖਬਰ ਸੁਣਦੇ ਹੀ ਫੈਨਜ਼ ਅਤੇ ਸੈਲੀਬ੍ਰਿਟੀਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਲਿਸਟ 'ਚ ਜਿਸ ਦੀ ਵਧਾਈ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਹੈ ਹਾਰਦਿਕ ਦੀ ਕਥਿਤ ਐੱਕਸ ਗਰਲਫ੍ਰੈਂਡ ਉਰਵਸ਼ੀ ਰੌਤੇਲਾ।
PunjabKesari
ਉਰਵਸ਼ੀ ਰੌਤੇਲਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਹਾਰਦਿਕ ਅਤੇ ਨਤਾਸ਼ਾ ਦੀ ਮੰਗਣੀ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਨਾਲ ਹੀ ਉਸ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਰਵਸ਼ੀ ਨੇ ਲਿਖਿਆ, ਮੰਗਣੀ ਦੀ ਬਹੁਤ ਵਧਾਈ ਹਾਰਦਿਕ ਪੰਡਯਾ...ਉਮੀਦ ਹੈ ਤੁਹਾਡਾ ਇਹ ਰਿਸ਼ਤਾ ਪਿਆਰ ਅਤੇ ਖ਼ੁਸ਼ੀਆਂ ਨਾਲ ਭਰਿਆ ਹੋਵੇ। ਮੈਂ ਤੁਹਾਡੇ ਦੋਹਾਂ ਲਈ ਇਕ ਖੁਸ਼ਹਾਲ ਜ਼ਿੰਦਗੀ ਅਤੇ ਸਦੀਵੀ ਪਿਆਰ ਲਈ ਪ੍ਰਾਰਥਨਾ ਕਰਦੀ ਹਾਂ। ਕਦੀ ਵੀ ਮੇਰੀ ਜ਼ਰੂਰਤ ਪਵੇ ਤਾਂ ਮੈਂ ਹਾਂ।''
PunjabKesari
ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਦਾ ਨਾਂ ਨਾਂ ਕਈ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਉਰਵਸ਼ੀ ਰੌਤੇਲਾ, ਈਸ਼ਾ ਗੁਪਤਾ, ਪਰੀਣਿਤੀ ਚੋਪੜਾ ਅਤੇ ਐਲੀ ਅਵਰਾਮ ਦੇ ਨਾਲ ਹਾਰਦਿਕ ਦੀ ਡੇਟਿੰਗ ਦੀਆਂ ਖ਼ਬਰਾਂ ਅਕਸਰ ਸੁਰਖੀਆਂ 'ਚ ਰਹੀਆਂ। ਪਰ ਹਾਰਦਿਕ ਨੇ ਚਾਰਾਂ 'ਚੋਂ  ਕਿਸੇ ਵੀ ਅਭਿਨੇਤਰੀ ਨਾਲ ਡੇਟਿੰਗ ਦੀਆਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ।


author

Tarsem Singh

Content Editor

Related News