ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਤੋਂ ਪਹਿਲਾਂ ਭਾਰਤ ਨੂੰ ਝਟਕਾ, ਇਹ ਸਟਾਰ ਖਿਡਾਰੀ ਹੋਇਆ ਜਖਮੀ
Tuesday, May 28, 2019 - 02:49 PM (IST)

ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦੀ ਮੇਜ਼ਬਾਨੀ 'ਚ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ ਕ੍ਰਿਕਟ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਭਾਰਤੀ ਟੀਮ ਨੂੰ ਇਸ ਵਿਸ਼ਵ ਕੱਪ ਲਈ ਫੇਵਰੇਟ ਵੀ ਮੰਨਿਆ ਜਾ ਰਿਹਾ ਹੈ ਤੇ ਉਸੇ ਬੁਲੰਦ ਹੌਂਸਲੋਂ ਦੇ ਨਾਲ ਟੀਮ ਮਿਸ਼ਨ ਵਿਸ਼ਵ ਕੱਪ ਲਈ ਤਿਆਰ ਹੈ।
ਪਰ ਇਸ ਮਿਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੇ ਪ੍ਰੈਕਟਿਸ ਮੈਚ ਤੋਂ ਪਹਿਲਾਂ ਹਾਰਦਿਕ ਪੰਡਯਾ ਜਖਮੀ ਹੋ ਗਏ ਹਨ ਜਿਨ੍ਹਾਂ ਦਾ ਬੰਗਲਾਦੇਸ਼ ਦੇ ਖਿਲਾਫ ਪ੍ਰੈਕਸਟੀਸ ਮੈਚ 'ਚ ਖੇਡਣਾ ਮੁਸ਼ਕਿਲ ਮੰਨਿਆ ਜਾ ਰਿਹਾ ਹੈ।
ਹਾਰਦਿਕ ਪੰਡਯਾ ਅਭਿਆਸ ਸਤਰ ਦੇ ਦੌਰਾਨ ਥਰੋ ਡਾਊਨ ਪ੍ਰਕਿਰੀਆ ਦੇ ਦੌਰਾਨ ਆਪਣੇ ਖੱਬੇ ਹੱਥ ਦੇ ਅੰਡਰ ਆਰਮ 'ਚ ਸ਼ੱਟ ਲਗਵਾ ਬੈਠੇ ਹਨ। ਜਿਸਦੇ ਨਾਲ ਭਾਰਤੀ ਟੀਮ ਪ੍ਰੇਸ਼ਾਨੀ 'ਚ ਆ ਗਈ ਹੈ। ਪ੍ਰੈਕਟਿਸ ਸੈਸ਼ਨ 'ਚ ਸਭ ਕੁਝ ਵਧੀਆ ਚੱਲ ਰਿਹਾ ਸੀ ਤੇ ਇਸ 'ਚ ਹਾਰਦਿਕ ਦੀ ਜਖਮੀ ਨੇ ਟੀਮ 'ਚ ਟੇਂਸ਼ਨ ਵਧਾ ਦਿੱਤੀ ਹੈ। ਹਾਲਾਂਕਿ ਪਹਿਲਾਂ ਮੈਚ ਤੋਂ ਪਹਿਲਾਂ ਹਾਰਦਿਕ ਦੇ ਠੀਕ ਹੋਣ ਦੀ ਪੂਰੀ ਉਮੀਦ ਹੈ।