ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਹਾਰਦਿਕ ਫਿਟਨੈੱਸ ਟੈਸਟ 'ਚ ਫੇਲ

Sunday, Jan 12, 2020 - 10:04 AM (IST)

ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਹਾਰਦਿਕ ਫਿਟਨੈੱਸ ਟੈਸਟ 'ਚ ਫੇਲ

ਸਪੋਰਟਸ ਡੈਸਕ— ਆਲਰਾਊਂਡਰ ਹਾਰਦਿਕ ਪੰਡਯਾ ਦੀ ਟੀਮ 'ਚ ਅੰਦਾਜ਼ਨ ਵਾਪਸੀ 'ਚ ਦੇਰੀ ਹੋ ਸਕਦੀ ਹੈ। ਉਹ ਲਾਜ਼ਮੀ ਫਿਟਨੈੱਸ ਟੈਸਟ 'ਚ ਫੇਲ ਹੋ ਗਏ ਹਨ। 6 ਹਫਤੇ ਦੇ ਆਗਾਮੀ ਨਿਊਜ਼ੀਲੈਂਡ ਦੌਰੇ ਲਈ ਐਤਵਾਰ ਨੂੰ ਹੋਣ ਵਾਲੀ ਚੋਣ 'ਚ ਸੀਮਿਤ ਓਵਰ ਦੀ ਟੀਮ 'ਚ ਜ਼ਿਆਦਾ ਫੇਰਬਦਲ ਦੀ ਉਮੀਦ ਨਹੀਂ ਹੈ। ਭਾਰਤੀ ਟੀਮ 24 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ 'ਚ ਪੰਜ ਟੀ-20 ਕੌਮਾਂਤਰੀ, ਤਿੰਨ ਵਨ-ਡੇ ਅਤੇ ਦੋ ਟੈਸਟ ਮੈਚ ਖੇਡੇਗੀ।
PunjabKesari
ਪਿੱਠ ਦੀ ਸੱਟ ਕਾਰਨ ਚਾਰ ਮਹੀਨੇ ਤੋਂ ਟੀਮ ਇੰਡੀਆ 'ਚੋਂ ਬਾਹਰ ਚਲ ਰਹੇ ਪੰਡਯਾ ਦੀ ਵਾਪਸੀ ਦੀ ਸੰਭਾਵਨਾ ਸੀ, ਪਰ ਹਾਰਦਿਕ ਦੇ ਫਿਟਨੈੱਸ ਟੈਸਟ ਪਾਸ ਨਹੀਂ ਹੋਣ ਦੇ ਸੰਕੇਤ ਹਨ ਅਤੇ ਹਾਲ ਹੀ 'ਚ ਸਰਜਰੀ ਦੇ ਬਾਅਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਹੋਣ 'ਚ ਸਮਾਂ ਲੱਗੇਗਾ। ਪੰਡਯਾ ਫਿਟਨੈੱਸ ਟੈਸਟ ਦੇ ਦੌਰਾਨ ਜ਼ਿਆਦਾ ਅੰਕ ਹਾਸਲ ਨਹੀਂ ਕਰ ਸਕੇ। ਉਨ੍ਹਾਂ ਦਾ ਸਕੋਰ ਮਨਜ਼ੂਰਸ਼ੁਦਾ ਪੱਧਰ ਤੋਂ ਘੱਟ ਰਿਹਾ। ਮੰਨਿਆ ਜਾ ਰਿਹਾ ਹੈ ਕਿ ਉਹ ਦੋ ਵਨ-ਡੇ ਅਭਿਆਸ ਮੈਚਾਂ ਦੇ ਇਲਾਵਾ ਲਿਸਟ ਏ ਦੇ ਮੈਚਾਂ 'ਚ ਫਿਟਨੈੱਸ ਹਾਸਲ ਕਰਨ ਦੇ ਬਾਅਦ ਟੀਮ ਇੰਡੀਆ 'ਚ ਸ਼ਾਮਲ ਕੀਤੇ ਜਾ ਸਕਦੇ ਹਨ।


author

Tarsem Singh

Content Editor

Related News