ਹਾਰਦਿਕ ਪੰਡਯਾ ਨੇ ਖਰੀਦੀ ਆਲੀਸ਼ਾਨ Mercedes-Benz V-Class, ਜਾਣੋ ਕੀਮਤ ਤੇ ਖੂਬੀਆਂ
Monday, Mar 30, 2026 - 03:52 PM (IST)
ਮੁੰਬਈ : ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਅਤੇ ਮੁੰਬਈ ਇੰਡੀਅਨਜ਼ (MI) ਦੇ ਕਪਤਾਨ ਹਾਰਦਿਕ ਪੰਡਯਾ ਇਨੀਂ ਦਿਨੀਂ ਆਪਣੀ ਖੇਡ ਦੇ ਨਾਲ-ਨਾਲ ਆਪਣੀ ਸ਼ਾਨੋ-ਸ਼ੌਕਤ ਕਾਰਨ ਵੀ ਸੁਰਖੀਆਂ ਵਿੱਚ ਹਨ। ਕੁਝ ਦਿਨ ਪਹਿਲਾਂ 12 ਕਰੋੜ ਰੁਪਏ ਦੀ ਫਰਾਰੀ ਖਰੀਦਣ ਤੋਂ ਬਾਅਦ, ਹੁਣ ਪੰਡਯਾ ਨੇ ਆਪਣੇ ਕਾਰ ਕਲੈਕਸ਼ਨ ਵਿੱਚ ਇੱਕ ਹੋਰ ਮਹਿੰਗੀ ਗੱਡੀ ਸ਼ਾਮਲ ਕੀਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਮਰਸਡੀਜ਼-ਬੈਂਜ਼ ਵੀ-ਕਲਾਸ (Mercedes-Benz V-Class)ਖਰੀਦੀ ਹੈ।
ਗਰਲਫ੍ਰੈਂਡ ਮਾਹੀਕਾ ਸ਼ਰਮਾ ਨਾਲ ਤਸਵੀਰਾਂ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਹਾਰਦਿਕ ਪੰਡਯਾ ਆਪਣੀ ਗਰਲਫ੍ਰੈਂਡ ਮਾਹੀਕਾ ਸ਼ਰਮਾ ਨਾਲ ਨਵੀਂ ਕਾਰ ਦੀ ਚਾਬੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੀ ਪਹਿਲੀ ਅਜਿਹੀ ਮਰਸਡੀਜ਼-ਬੈਂਜ਼ ਵੀ-ਕਲਾਸ ਹਾਰਦਿਕ ਅਤੇ ਮਾਹੀਕਾ ਨੂੰ ਸੌਂਪੀ ਗਈ ਹੈ। ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਪੰਡਯਾ ਨੇ ਇਹ ਕਾਰ ਆਪਣੀ ਗਰਲਫ੍ਰੈਂਡ ਮਾਹੀਕਾ ਸ਼ਰਮਾ ਨੂੰ ਤੋਹਫ਼ੇ ਵਜੋਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਦੋਂ ਪੰਡਯਾ ਨੇ ਫਰਾਰੀ ਖਰੀਦੀ ਸੀ, ਉਦੋਂ ਵੀ ਮਾਹੀਕਾ ਨੇ ਉਸ ਗੱਡੀ ਦੀ ਪੂਜਾ ਕੀਤੀ ਸੀ।
ਕਾਰ ਦੀ ਕੀਮਤ ਅਤੇ ਖਾਸੀਅਤਾਂ
ਹਾਰਦਿਕ ਪੰਡਿਆ ਵਲੋਂ ਖਰੀਦੀ ਗਈ ਇਸ ਲਗਜ਼ਰੀ ਮਰਸਡੀਜ਼-ਬੈਂਜ਼ ਵੀ-ਕਲਾਸ ਦੀ ਭਾਰਤ ਵਿੱਚ ਐਕਸ-ਸ਼ੋਰੂਮ ਕੀਮਤ 1.40 ਕਰੋੜ ਰੁਪਏ ਦੱਸੀ ਜਾ ਰਹੀ ਹੈ, ਜਦਕਿ ਇਸ ਦੀ ਆਨ-ਰੋਡ ਕੀਮਤ ਲਗਭਗ 1.60 ਕਰੋੜ ਰੁਪਏ ਹੈ। ਇਹ ਕਾਰ ਦੋ ਵੇਰੀਐਂਟਸ (ਡੀਜ਼ਲ ਅਤੇ ਪੈਟਰੋਲ ਹਾਈਬ੍ਰਿਡ) ਵਿੱਚ ਆਉਂਦੀ ਹੈ।
ਕਰੋੜਾਂ ਵਿੱਚ ਹੈ ਸਾਲਾਨਾ ਕਮਾਈ
ਆਈਪੀਐਲ 2026 ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਹਾਰਦਿਕ ਪੰਡਿਆ ਦੀ ਸੈਲਰੀ 16.35 ਕਰੋੜ ਰੁਪਏ ਹੈ। ਆਈਪੀਐਲ ਤੋਂ ਇਲਾਵਾ, ਉਹ ਬੀਸੀਸੀਆਈ (BCCI) ਦੇ ਸੈਂਟਰਲ ਕੰਟਰੈਕਟ ਅਤੇ ਕਈ ਬ੍ਰਾਂਡ ਵਿਗਿਆਪਨਾਂ ਰਾਹੀਂ ਵੀ ਮੋਟੀ ਕਮਾਈ ਕਰਦੇ ਹਨ।
