IPL ਦੇ ਪਹਿਲੇ ਮੈਚ ''ਚ ਨਹੀਂ ਚੱਲਿਆ ਹਾਰਦਿਕ ਪੰਡਯਾ ਦਾ ਬੱਲਾ, ਦੇਖੋ ਅੰਕੜੇ
Friday, Apr 09, 2021 - 10:19 PM (IST)
ਚੇਨਈ- ਆਈ. ਪੀ. ਐੱਲ. ਦਾ ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਬੈਂਗਲੁਰੂ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਆਪਣੀ ਲੈਅ ਵਿਚ ਚੱਲ ਰਹੇ ਹਾਰਿਦਕ ਪੰਡਯਾ ਦਾ ਬੱਲਾ ਕੁਝ ਖਾਸ ਨਹੀਂ ਕਰ ਸਕਿਆ।
ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ
ਜੇਕਰ ਆਈ. ਪੀ. ਐੱਲ. ਦੇ ਓਪਨਿੰਗ ਮੈਚ ਦੀ ਗੱਲ ਕਰੀਏ ਤਂ ਇਸ 'ਚ ਹਾਰਦਿਕ ਪੰਡਯਾ ਦਾ ਬੱਲਾ ਕੁਝ ਖਾਸ ਕਮਾਲ ਨਹੀਂ ਦਿਖਾ ਸਕਿਆ। ਹਾਰਦਿਕ ਨੇ ਹੁਣ ਤੱਕ ਆਈ. ਪੀ. ਐੱਲ. ਦੇ ਪਹਿਲੇ ਮੈਚ 'ਚ ਚਾਰ ਬਾਰ ਬੱਲੇਬਾਜ਼ੀ ਦਾ ਮੌਕਾ ਮਿਲਿਆ ਹੈ ਪਰ ਉਹ ਇਸ 'ਚ ਇਕ ਵਾਰ ਵੀ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਇਸ ਦੌਰਾਨ ਉਸਦਾ ਸਟ੍ਰਾਈਕ ਰੇਟ ਵੀ ਡਿੱਗ ਜਾਂਦਾ ਹੈ। ਉਹ 4 ਮੈਚਾਂ 'ਚ 3 ਵਾਰ ਆਊਟ ਵੀ ਹੋ ਚੁੱਕੇ ਹਨ। ਦੇਖੋ ਹਾਰਦਿਕ ਪੰਡਯਾ ਦੇ ਆਈ. ਪੀ. ਐੱਲ. ਓਪਨਿੰਗ ਮੈਚ ਦੇ ਰਿਕਾਰਡ-
4- ਪਾਰੀਆਂ
58- ਦੌੜਾਂ
51- ਗੇਂਦਾਂ
114- ਸਟ੍ਰਾਈਕ ਰੇਟ
3- ਵਾਰ ਆਊਟ
ਇਹ ਖ਼ਬਰ ਪੜ੍ਹੋ- ਪੁਰਸ਼ਾਂ ਦੀ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ 1 ਅਕਤੂਬਰ ਤੋਂ ਢਾਕਾ ’ਚ
ਹਾਰਦਿਕ ਪੰਡਯਾ ਦਾ ਬੱਲਾ ਇੰਗਲੈਂਡ ਵਿਰੁੱਧ ਸੀਰੀਜ਼ ਦੇ ਦੌਰਾਨ ਖੂਬ ਬੋਲਿਆ ਸੀ। ਉਨ੍ਹਾਂ ਨੇ ਆਪਣੇ ਬੱਲੇ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਸੀ ਪਰ ਜਦੋਂ ਗੱਲ ਆਈ. ਪੀ. ਐੱਲ. ਦੇ ਪਹਿਲੇ ਮੈਚ ਦੀ ਆਉਂਦੀ ਹੈ ਤਾਂ ਉਸ 'ਚ ਹਾਰਦਿਕ ਦਾ ਪ੍ਰਦਰਸ਼ਨ ਕੁਝ ਖਾਸ ਨਜ਼ਰ ਨਹੀਂ ਆਉਂਦਾ ਹੈ। ਉਹ ਆਪਣੇ ਇਸ ਪ੍ਰਦਰਸ਼ਨ ਨੂੰ ਸੁਧਾਰਨਗੇ ਤਾਂਕਿ ਉਹ ਆਪਣੇ ਇਸ ਰਿਕਾਰਡ ਨੂੰ ਸੁਧਾਰ ਸਕਣ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।