ਹਰਭਜਨ ਸਿੰਘ ਪਤਨੀ ਗੀਤਾ ਤੇ ਬੱਚਿਆਂ ਸਮੇਤ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Saturday, Dec 04, 2021 - 04:52 PM (IST)

ਸਪੋਰਟਸ ਡੈਸਕ- ਕ੍ਰਿਕਟਰ ਹਰਭਜਨ ਸਿੰਘ ਪਰਿਵਾਰ ਸਮੇਤ ਅੰਮ੍ਰਿਤਸਰ 'ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਇਥੇ ਗੁਰੂ ਘਰ ਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮਹਾਰਾਜ ਨੇ ਆਪਣੇ ਚਰਨਾਂ ਚ ਮੈਨੂੰ ਬੁਲਾਇਆ ਤੇ ਮੈਂ ਦਰਸ਼ਨ ਕਰਨ ਪਰਿਵਾਰ ਸਮੇਤ ਪੁੱਜਾ ਹਾਂ। ਉਨ੍ਹਾਂ ਕਿਹਾ ਮੈਂ ਅੰਮ੍ਰਿਤਸਰ ਕਈ ਸਾਲਾਂ ਤੋਂ ਆਉਂਦਾ ਹਾਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਵਾਹਿਗੁਰੂ ਨੇ ਮੈਨੂੰ ਉਸ ਹਰ ਇੱਕ ਬੁਲੰਦੀ ਤੇ ਪੁਹੰਚਾਇਆ ਜਿਸ ਜਗ੍ਹਾ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਸੀ।
ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦੱ. ਅਫ਼ਰੀਕਾ ਦੌਰੇ ਦੀ BCCI ਨੇ ਕੀਤੀ ਪੁਸ਼ਟੀ
ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਬਾਅਦ ਕੋਰੋਨਾ ਹਾਲਾਤ ’ਤੇ ਬੋਲਦੇ ਹੋਏ ਹਰਭਜਨ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਭੱਜੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਉਹ ਸਕੂਨ ਮਿਲਦਾ ਹੈ, ਜਿਹੜਾ ਕਿਤੇ ਵੀ ਨਹੀਂ ਮਿਲਦਾ। ਉਹ ਆਮ ਸ਼ਰਧਾਲੂਆਂ ਵਾਂਗ ਕਤਾਰ ਵਿੱਚ ਲੱਗ ਕੇ ਮੱਥਾ ਟੇਕਣ ਪੁੱਜੇ ਤੇ ਇਸ ਦੌਰਾਨ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਤੇ ਬੱਚੇ ਵੀ ਸਨ ਤੇ ਨਾਲ ਹੀ ਹੋਰ ਸਬੰਧੀ ਵੀ ਮੌਜੂਦ ਸਨ। ਮੱਥਾ ਟੇਕਣ ਉਪਰੰਤ ਉਨ੍ਹਾਂ ਕਤਾਰ ਵਿੱਚ ਹੀ ਲਗ ਕੇ ਕੜ੍ਹਾਹ ਪ੍ਰਸਾਦ ਲਿਆ। ਇਸ ਉਪਰੰਤ ਉਨ੍ਹਾਂ ਪ੍ਰਕਰਮਾ ਕੀਤੀ ਤੇ ਬਾਅਦ ਵਿੱਚ ਮੀਡੀਆ ਦੇ ਰੂਬਰੂ ਹੋਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦਿਓ ਜਵਾਬ।