ਹਰਭਜਨ ਦੀ ਫਿਰਕੀ ਦੇ ਜਾਲ 'ਚ ਫਸਕੇ ਇੰਝ ਆਊਟ ਹੋਏ RCB ਦੇ ਇਹ ਵੱਡੇ-ਵੱਡੇ ਸਿਕੰਦਰ

Sunday, Mar 24, 2019 - 12:20 PM (IST)

ਹਰਭਜਨ ਦੀ ਫਿਰਕੀ ਦੇ ਜਾਲ 'ਚ ਫਸਕੇ ਇੰਝ ਆਊਟ ਹੋਏ  RCB ਦੇ ਇਹ ਵੱਡੇ-ਵੱਡੇ ਸਿਕੰਦਰ

ਸਪੋਰਟਸ ਡੈਸਕ— ਆਈ.ਪੀ.ਐੱਲ 2019 ਦਾ ਆਗਾਜ਼ 23 ਮਾਰਚ ਨੂੰ ਹੋ ਗਿਆ ਹੈ। ਪਹਿਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਚੇਨਈ ਨੇ ਆਰ.ਸੀ.ਬੀ. ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਅਤੇ ਇਸ ਸਫਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ । ਇਸ ਮੈਚ 'ਚ ਮੈਨ ਆਫ ਦਿ ਮੈਚ ਰਹੇ ਹਰਭਜਨ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਪਣੀ ਫਿਰਕੀ ਦਾ ਕਹਿਰ ਵਰ੍ਹਾਇਆ ਅਤੇ 4 ਓਵਰਾਂ 'ਚ ਉਨ੍ਹਾਂ ਨੇ 20 ਦੌੜਾਂ ਦੇ ਕੇ 3 ਅਹਿਮ ਵਿਕਟ ਲਏ ਅਤੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
PunjabKesari
ਹਰਭਜਨ ਨੇ ਬੈਂਗਲੁਰੂ ਦੇ ਤਿੰਨ ਸਭ ਤੋਂ ਧਾਕੜ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਹਰਭਜਨ ਸਿੰਘ ਨੇ ਕਪਤਾਨ ਕੋਹਲੀ ਸਮੇਤ, ਮੋਈਨ ਅਲੀ ਅਤੇ 360 ਡਿਗਰੀ ਬੱਲੇਬਾਜ਼ ਏ.ਬੀ. ਡਿਵੀਲੀਅਰਸ ਦੇ ਵਿਕਟ ਝਟਕਾਏ। ਬੈਂਗਲੁਰੂ ਵੱਲੋਂ ਪਾਰੀ ਦਾ ਆਗਾਜ਼ ਕਰਨ ਉਤਰੇ ਵਿਰਾਟ ਕੋਹਲੀ ਦਾ ਵਿਕਟ ਆਫ ਸਪਿਨਰ ਹਰਭਜਨ ਸਿੰਘ ਨੇ ਲਿਆ। ਉਨ੍ਹਾਂ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੇ ਚੱਕਰ 'ਚ ਵਿਰਾਟ ਨੇ ਜਡੇਜਾ ਨੂੰ ਕੈਚ ਫੜਾ ਦਿੱਤਾ। ਇਸ ਤੋਂ ਬਾਅਦ ਹਰਭਜਨ ਨੇ ਆਪਣੀ ਹੀ ਗੇਂਦ 'ਤੇ ਮੋਈਨ ਅਲੀ ਦਾ ਕੈਚ ਫੜਿਆ ਅਤੇ ਉਸ ਤੋਂ ਬਾਅਦ ਡਿਵਿਲੀਅਰਸ ਨੂੰ ਜਡੇਜਾ ਦੇ ਹੱਥੋਂ ਆਊਟ ਕਰਾਇਆ।

 


author

Tarsem Singh

Content Editor

Related News