ਪਿਤਾ ਬਣੇ ਹਰਭਜਨ ਸਿੰਘ, ਗੀਤਾ ਬਸਰਾ ਨੇ ਲੰਡਨ ''ਚ ਦਿੱਤਾ ਬੇਟੀ ਨੂੰ ਜਨਮ

07/28/2016 3:47:21 PM

ਜਲੰਧਰ— ਹਰਭਜਨ ਸਿੰਘ ਅਤੇ ਗੀਤਾ ਬਸਰਾ ਦੇ ਘਰ ਨਵਾਂ ਮਹਿਮਾਨ ਆਇਆ ਹੈ। ਗੀਤਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਹਰਭਜਨ ਦੀ ਮਾਂ ਅਵਤਾਰ ਕੌਰ ਨੇ ਦਿੱਤੀ ਹੈ।ਬੇਟੀ ਨੇ 27 ਜੁਲਾਈ ਨੂੰ ਜਨਮ ਲਿਆ ਹੈ। ਅਵਤਾਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਹਰਭਜਨ ਅਤੇ ਗੀਤਾ ਨੂੰ ਫੋਨ ''ਤੇ ਵਧਾਈ ਦਿੱਤੀ ਹੈ। ਦੱਸ ਦਈਏ ਕਿ ਹਰਭਜਨ ਅਤੇ ਗੀਤਾ ਦਾ ਵਿਆਹ ਪਿਛਲੇ ਸਾਲ ਅਕਤੂਬਰ 2015 ''ਚ ਹੋਇਆ ਸੀ।

ਬੇਟੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗੀਤਾ ਅਤੇ ਭੱਜੀ ਸੋਸ਼ਲ ਮੀਡੀਆ ''ਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਫਿਲਹਾਲ ਉਨ੍ਹਾਂ ਨੇ ਆਪਣੀ ਬੇਟੀ ਨੂੰ ਲੈ ਕੇ ਕੋਈ ਤਸਵੀਰ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਉਮੀਦ ਹੈ ਕਿ ਸੋਸ਼ਲ ਸਾਈਟ ''ਤੇ ਉਹ ਇਸ ਖੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਛੇਤੀ ਹੀ ਵੰਡ ਸਕਦੇ ਹਨ।


Related News