ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ, ਰੱਖਿਆ ਇਹ ਨਾਮ

Monday, Jul 26, 2021 - 04:47 PM (IST)

ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ, ਰੱਖਿਆ ਇਹ ਨਾਮ

ਮੁੰਬਈ (ਭਾਸ਼ਾ) : ਕ੍ਰਿਕਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਨੇ ਆਪਣੇ ਪੁੱਤਰ ਦਾ ਨਾਮ ਜੋਵਨ ਵੀਰ ਸਿੰਘ ਪਲਾਹਾ ਰੱਖਿਆ ਹੈ। ਗੀਤਾ ਨੇ ਸੋਮਵਾਰ ਨੂੰ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ 4 ਸਾਲਾ ਧੀ ਹਿਨਾਇਆ ਹੀਰ ਪਲਾਹਾ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਛੋਟੇ ਭਰਾ ਦੇ ਮੱਥੇ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਹਾਲਾਂਕਿ ਤਸਵੀਰ ਵਿਚ ਜੋਵਨ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਗੀਤਾ ਨੇ ਇਸ ਪੋਸਟ ਦੀ ਕੈਪਸ਼ਨ ਵਿਚ ਲਿਖਿਆ, ‘ਹੀਰ ਦੇ ਵੀਰ, ਜੋਵਨ ਵੀਰ ਸਿੰਘ ਪਲਾਹਾ ਨੂੰ ਮਿਲੋ।’

ਇਹ ਵੀ ਪੜ੍ਹੋ: ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਨੇ ਜਿੱਤੇ 5 ਗੋਲਡ ਸਮੇਤ 13 ਤਮਗੇ, PM ਨੇ ਦਿੱਤੀ ਵਧਾਈ

PunjabKesari

ਦੱਸ ਦੇਈਏ ਕਿ ਗੀਤਾ ਨੇ 10 ਜੁਲਾਈ 2021 ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਉਸ ਦੌਰਾਨ ਹਰਭਜਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ, ‘ਅਸੀਂ ਭਗਵਾਨ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੂੰ ਪੁੱਤਰ ਦੇ ਰੂਪ ਵਿਚ ਆਪਣਾ ਆਸ਼ੀਰਵਾਦ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ।’ ਦੱਸ ਦੇਈਏ ਕਿ ਹਰਭਜਨ ਸਿੰਘ ਅਤੇ ਅਦਾਕਾਰ ਗੀਤਾ ਬਸਰਾ ਨੇ 29 ਅਕਤੂਬਰ 2015 ਨੂੰ ਵਿਆਹ ਰਚਾਇਆ ਸੀ। 

PunjabKesari

ਇਹ ਵੀ ਪੜ੍ਹੋ: ਤਮਗਾ ਜੇਤੂ ਖਿਡਾਰੀਆਂ ਦੀ ਮੁਸਕਾਨ ਹੁਣ ਕੈਮਰੇ ’ਚ ਹੋਵੇਗੀ ਕੈਦ, 30 ਸਕਿੰਟ ਤੱਕ ਮਾਸਕ ਉਤਾਰਣ ਦੀ ਮਿਲੀ ਮਨਜ਼ੂਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News