ਹਰਭਜਨ ਨੇ ਵਰਲਡ ਕੱਪ ਲਈ ਚੁਣੀ ਟੀਮ, ਇਨ੍ਹਾਂ ਅਹਿਮ ਖਿਡਾਰੀਆਂ ਨੂੰ ਕੀਤਾ ਨਜ਼ਰਅੰਦਾਜ਼

02/12/2019 4:58:03 PM

ਨਵੀਂ ਦਿੱਲੀ— ਦਿੱਗਜ ਸਪਿਨਰ ਹਰਭਜਨ ਸਿੰਘ ਨੇ ਵਰਲਡ ਕੱਪ 2019 ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਆਪਣੀ ਪਸੰਦ ਦੀ ਟੀਮ 'ਚ ਭੱਜੀ ਨੇ 15 ਖਿਡਾਰੀਆਂ ਨੂੰ ਚੁਣਿਆ ਹੈ। ਜ਼ਿਕਰਯੋਗ ਹੈ ਕਿ ਭੱਜੀ ਵੱਲੋਂ ਚੁਣੀ ਗਈ ਵਰਲਡ ਕੱਪ ਦੀ ਟੀਮ 'ਚ ਨਾ ਤਾਂ ਰਿਸ਼ਭ ਪੰਤ ਹਨ ਅਤੇ ਨਾ ਹੀ ਅਸ਼ਵਿਨ ਨੂੰ ਜਗ੍ਹਾ ਮਿਲੀ ਹੈ। ਇਸ ਦੇ ਨਾਲ-ਨਾਲ ਹਾਲ ਹੀ 'ਚ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਜੇ ਸ਼ੰਕਰ ਨੂੰ ਵੀ ਹਰਭਜਨ ਸਿੰਘ ਨੇ ਆਪਣੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਹੈ। 

ਭੱਜੀ ਨੇ ਉਮੇਸ਼ ਯਾਦਵ ਅਤੇ ਰਵਿੰਦਰ ਜਡੇਜਾ ਨੂੰ ਵਰਲਡ ਕੱਪ 'ਚ ਖੇਡਣ ਵਾਲੀ ਟੀਮ ਦਾ ਹਿੱਸਾ ਮੰਨਿਆ ਹੈ ਤੇ ਨਾਲ ਹੀ ਅੰਬਾਤੀ ਰਾਇਡੂ ਨੂੰ ਵੀ ਵਰਲਡ ਕੱਪ ਦੇ ਲਈ ਕਾਫੀ ਅਹਿਮ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਕੇ.ਐੱਲ. ਰਾਹੁਲ ਵੀ ਭੱਜੀ ਦੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ ਹਨ। ਬਤੌਰ ਬਦਲਵੇਂ ਵਿਕਟਕੀਪਰ ਦੇ ਤੌਰ 'ਤੇ ਹਰਭਜਨ ਸਿੰਘ ਦੀ ਪਸੰਦ ਦਿਨੇਸ਼ ਕਾਰਤਿਕ ਬਣੇ। ਭੱਜੀ ਨੇ ਕਿਹਾ ਕਿ ਇਸ ਵਾਰ ਵਰਲਡ ਕੱਪ 'ਚ ਧੋਨੀ ਦਾ ਪ੍ਰਦਰਸ਼ਨ ਕਾਫੀ ਅਹਿਮ ਹੋਣ ਵਾਲਾ ਹੈ।

ਹਰਭਜਨ ਸਿੰਘ ਵੱਲੋਂ ਚੁਣੀ ਗਈ ਵਰਲਡ ਕੱਪ ਦੇ ਲਈ ਭਾਰਤੀ ਟੀਮ :-
ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਅੰਬਾਤੀ ਰਾਇਡੂ, ਐੱਮ.ਐੱਸ. ਧੋਨੀ, ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ।


Tarsem Singh

Content Editor

Related News