ਦੂਜੇ ਪੜਾਅ ਦੀ ਇੰਨੀ ਚੰਗੀ ਸ਼ੁਰੂਆਤ ਤੋਂ ਖ਼ੁਸ਼ ਹਾਂ: ਰਿਸ਼ਭ ਪੰਤ

Thursday, Sep 23, 2021 - 04:25 PM (IST)

ਦੂਜੇ ਪੜਾਅ ਦੀ ਇੰਨੀ ਚੰਗੀ ਸ਼ੁਰੂਆਤ ਤੋਂ ਖ਼ੁਸ਼ ਹਾਂ: ਰਿਸ਼ਭ ਪੰਤ

ਦੁਬਈ (ਵਾਰਤਾ) : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਇੱਥੇ ਬੁੱਧਵਾਰ ਨੂੰ ਆਈ.ਪੀ.ਐਲ. ਦੇ ਦੂਜੇ ਪੜਾਅ ਦੇ ਚੌਥੇ ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਉਣ ਦੇ ਬਾਅਦ ਕਿਹਾ ਕਿ ਉਹ ਇਸ ਤਰੀਕੇ ਨਾਲ ਦੂਜੇ ਪੜਾਅ ਦੀ ਸ਼ੁਰੂਆਤ ਕਰਕੇ ਬਹੁਤ ਖ਼ੁਸ਼ ਹਨ।

ਪੰਤ ਨੇ ਮੈਚ ਦੇ ਬਾਅਦ ਕਿਹਾ, ‘ਸਾਡੀ ਟੀਮ ਨੇ ਚਰਚਾ ਕੀਤੀ ਸੀ ਕਿ ਸਾਡਾ ਪਹਿਲਾ ਪੜਾਅ ਚੰਗਾ ਰਿਹਾ ਹੈ ਅਤੇ ਅਸੀਂ ਦੂਜੇ ਪੜਾਅ ਨੂੰ ਇਸ ਤਰੀਕੇ ਨਾਲ ਸ਼ੁਰੂ ਕਰਕੇ ਬੇਹੱਦ ਖ਼ੁਸ਼ ਹਾਂ। ਅਸੀਂ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕਰਨ ਅਤੇ ਇਸ ਵਿਚ ਹਰ ਦਿਨ 100 ਫ਼ੀਸਦੀ ਦੇਣ ਦੇ ਬਾਰੇ ਵਿਚ ਵੀ ਇਕ ਹੀ ਗੱਲ ਕਹੀ। ਇਹ ਇਕ ਚੰਗਾ ਗੇਂਦਬਾਜ਼ੀ ਪ੍ਰਦਰਸ਼ਨ ਹੈ, ਕਿਉਂਕਿ ਅਸੀਂ ਸੋਚਿਆ ਸੀ ਕਿ ਇਸ ਪਿੱਚ ’ਤੇ 150 ਤੋਂ 160 ਦਾ ਸਕੋਰ ਚੰਗਾ ਹੋਵੇਗਾ। ਇਸ ਲਈ ਹੈਦਰਾਬਾਦ ਨੂੰ 130 ਸਕੋਰ ਦੇ ਨੇੜੇ-ਤੇੜੇ ਰੋਕਣਾ ਚੰਗਾ ਸੀ। ਸਾਡੇ ਕੋਲ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ ਹਨ। ਇਸ ਲਈ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਲਈ ਵੱਡੀ ਸੰਪਤੀ ਹੈ।’


author

cherry

Content Editor

Related News