ਪਾਕਿਸਤਾਨ ਨੇ ਖੜ੍ਹੇ ਕੀਤੇ ਹੱਥ, ਇਸ ਦੇਸ 'ਚ ਹੋ ਸਕਦੈ ਏਸ਼ੀਆ ਕੱਪ 2020

06/11/2020 1:30:57 PM

ਸਪੋਰਟਸ ਡੈਸਕ : ਏਸ਼ੀਆਈ ਕ੍ਰਿਕਟ ਪਰੀਸ਼ਦ (ACC) ਦੇ ਅਧਿਕਾਰੀ ਬੋਰਡ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਕੀਤੀ, ਮੁੱਦਾ ਏਸ਼ੀਆ ਕੱਪ 2020 ਰਿਹਾ ਜਿਸ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਕਰਨੀ ਹੈ। ਬੈਠਕ ਵਿਚ ਬੀ. ਸੀ. ਸੀ. ਆਈ. ਨੇ ਸਾਫ ਕਰ ਦਿੱਤਾ ਕਿ ਪਾਕਿਸਤਾਨ ਵਿਚ ਖੇਡਣਾ ਸੰਭਵ ਨਹੀਂ ਹੈ ਅਤੇ ਸ਼੍ਰੀਲੰਕਾ ਕ੍ਰਿਕਟ (SLC) ਦੇ ਮੁਖੀ ਸ਼ੰਮੀ ਸਿਲਵਾ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਇਸ ਗੱਲ 'ਤੇ ਸਹਿਮਤ ਹੈ ਕਿ ਸ਼੍ਰੀਲੰਕਾ ਇਸ ਸਾਲ ਹੋਣ ਵਾਲੇ ਇਸ ਟੂਰਨਾਮੈੰਟ ਦੀ ਮੇਜ਼ਬਾਨੀ ਕਰੇ।

PunjabKesari

ਇਕ ਮੀਡੀਆ ਨੇ ਸ਼ੰਮੀ ਸਿਲਵਾ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਇਸ ਮਾਮਲੇ 'ਤੇ ਗੱਲ ਕੀਤੀ ਅਤੇ ਉਹ ਇਸ ਗੱਲ 'ਤੇ ਸਹਿਮਤ ਹੋ ਗਏ ਕਿ ਮੌਜੂਦਾ ਸਥਿਤੀ ਨੂੰ ਦੇਕਦੇ ਹੋਏ ਅਸੀਂ ਇਸ ਦੀ ਮੇਜ਼ਬਾਨੀ ਕਰੀਏ।  ਏ. ਸੀ. ਸੀ. ਦੀ ਆਨਲਾਈਨ ਮੀਟਿੰਗ ਹੋਈ ਅਤੇ ਉਸ ਨੇ ਸਾਨੂੰ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਹਰੀ ਝੰਡੀ ਦੇ ਦਿੱਤੀ। ਇਸ ਬੈਠਕ ਵਿਚ ਭਾਰਤ ਦਾ ਨੁਮਾਈਂਦਗੀ ਬੀ. ਸੀ. ਸੀ. ਆਈ. ਮੁਖੀ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਕੀਤੀ। ਬੈਠਕ ਵਿਚ ਇਸ ਸਾਲ ਪਾਕਿਸਤਾਨ ਵਿਚ ਹੋਣ ਵਾਲੇ ਏਸ਼ੀਆ ਕੱਪ ਦੇ ਭਵਿੱਖ 'ਤੇ ਚਰਚਾ ਕੀਤੀ ਗਈ, ਹਾਲਾਂਕਿ ਆਖਰੀ ਫੈਸਲਾ ਨਹੀਂ ਲਿਆ ਗਿਆ।

PunjabKesari

ਏ. ਸੀ. ਸੀ. ਨੇ ਆਪਣੇ ਬਿਆਨ 'ਚ ਕਿਹਾ, ''ਅਸੀਂ ਬੈਠਕ ਵਿਚ ਅਹਿਮ ਮੁੱਦੇ ਏ. ਸੀ. ਸੀ. ਦੇ ਈਵੈਂਟਸ ਸੀ। ਬੋਰਡ ਨੇ ਖਾਸਕਰ ਏਸ਼ੀਆ ਕੱਪ 2020 ਨੂੰ ਲੈ ਕੇ ਚਰਚਾ ਕੀਤੀ। ਕੋਵਿਡ-19 ਦੇ ਪ੍ਰਭਾਵ ਅਤੇ ਸਥਿਤੀ ਨੂੰ ਦੇਖਦਿਆਂ ਸੰਭਾਵੀ ਜਗ੍ਹਾ 'ਤੇ ਚਰਚਾ ਕੀਤੀ ਗਈ ਅਤੇ ਇਹ ਤੈਅ ਕੀਤਾ ਗਿਆ ਕਿ ਆਖਰੀ ਫੈਸਲਾ ਆਉਣ ਵਾਲੇ ਸਮੇਂ ਵਿਚ ਲਿਆ ਜਾਵੇਗਾ।''

PunjabKesari

ਬਿਆਨ ਮੁਤਾਬਕ ਬੋਰਡ ਨੇ ਨਾਲ ਹੀ ਚੀਨ ਦੇ ਹਾਂਗਝੋਊ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਏ. ਸੀ. ਸੀ. ਦੀ ਹਿੱਸੇਦਾਰੀ ਨੂੰ ਲੈ ਕੇ ਵੀ ਚਰਚਾ ਕੀਤੀ। ਬੋਰਡ ਨੇ ਏ. ਸੀ. ਸੀ. ਵੱਲੋਂ ਕੀਤੀ ਗਈ ਪਹਿਲ ਨੂੰ ਲੈ ਕੇ ਸੰਤੁਸ਼ਟੀ ਜਤਾਈ। ਇਸ ਬੈਠਕ ਦੀ ਪ੍ਰਧਾਨਗੀ ਨਜਮੁਲ ਹਸਨ ਨੇ ਕੀਤੀ ਅਤੇ ਪਹਿਲੀ ਵਾਰ ਇਸ ਵਿਚ ਸੌਰਵ ਗਾਂਗੁਲੀ ਅਤੇ ਜੈ ਸ਼ਾਹ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਨੂੰ ਦੇਖਦਿਆਂ ਏਸ਼ੀਆ ਕੱਪ ਦਾ ਸਤੰਬਰ ਵਿਚ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਇਸ ਤੋਂ ਇਲਾਵਾ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਵੀ ਕਾਲੇ ਬੱਦਲ ਮੰਡਰਾ ਰਹੇ ਹਨ।


Ranjit

Content Editor

Related News