ਹਾਲੇਪ ਇਟਾਲੀਅਨ ਓਪਨ ਦੇ ਸੈਮੀਫਾਈਨਲ ''ਚ
Saturday, Sep 19, 2020 - 09:46 PM (IST)

ਰੋਮ– ਚੋਟੀ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੇ ਸ਼ਨੀਵਾਰ ਨੂੰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਕਿਉਂਕਿ ਕਜ਼ਾਕਿਸਤਾਨ ਦੀ ਉਸਦੀ ਵਿਰੋਧੀ ਯੂਲੀਆ ਪੁਤਿਨਤਸੇਵਾ ਨੇ ਪਿੱਠ ਦੇ ਹੇਠਲੇ ਹਿੱਸੇ ਵਿਚ ਸੱਟ ਦੀ ਵਜ੍ਹਾ ਨਾਲ ਮੈਚ ਦੇ ਵਿਚਾਲਿਓਂ ਹੀ ਰਿਟਾਇਰ ਹੋਣ ਦਾ ਫੈਸਲਾ ਕੀਤਾ।
ਹਾਲੇਪ ਤਦ 6-2, 2-0 ਨਾਲ ਅੱਗੇ ਚੱਲ ਰਹੀ ਸੀ ਜਦੋਂ ਪੁਤਿਨਤਸੇਵਾ ਨੇ ਦਰਦ ਦੇ ਕਾਰਣ ਹਟਣ ਦਾ ਫੈਸਲਾ ਕੀਤਾ। ਪੁਤਿਨਤਸੇਵਾ ਯੂ. ਐੱਸ. ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਸੀ ਜਦਕਿ ਹਾਲੇਪ ਨੇ ਕੋਰੋਨਾ ਵਾਇਰਸ ਦੇ ਕਾਰਣ ਯਾਤਰਾ ਸਬੰਧੀ ਚਿਤਾਵਾਂ ਦੇ ਕਾਰਣ ਇਸ ਵਿਚ ਨਾ ਖੇਡਣ ਦਾ ਫੈਸਲਾ ਕੀਤਾ ਸੀ। ਹੁਣ ਹਾਲੇਪ ਦਾ ਸਾਹਮਣਾ ਦੋ ਵਾਰ ਦੀ ਗ੍ਰੈਂਡ ਸਲੈਮ ਜੇਤੂ ਗਰਬਾਈਨ ਮੁਗੁਰੂਜਾ ਤੇ ਯੂ. ਐੱਸ. ਓਪਨ ਦੀ ਉਪ ਜੇਤੂ ਵਿਕਟੋਰੀਆ ਅਜਾਰੇਂਕਾ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।