ਕ੍ਰਿਕਟ ਦੀ ਆਤਮਾ ਨੂੰ ਜ਼ਖ਼ਮੀ ਕਰ ਰਿਹੈ ਬਾਲ ਟੈਂਪਰਿੰਗ : ਰਿਚਰਡਸਨ

Wednesday, Aug 08, 2018 - 02:10 AM (IST)

ਕ੍ਰਿਕਟ ਦੀ ਆਤਮਾ ਨੂੰ ਜ਼ਖ਼ਮੀ ਕਰ ਰਿਹੈ ਬਾਲ ਟੈਂਪਰਿੰਗ : ਰਿਚਰਡਸਨ

ਲੰਡਨ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਪ੍ਰਮੁੱਖ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਗੇਂਦ ਦੇ ਨਾਲ ਛੇੜਛਾੜ, ਤਾਅਨੇਬਾਜ਼ੀ, ਮੈਦਾਨ 'ਤੇ ਬਹਿਸ ਅਤੇ ਖਿਡਾਰੀਆਂ ਦੇ ਲਗਾਤਾਰ ਖਰਾਬ ਹੁੰਦਾ ਵਤੀਰਾ ਕ੍ਰਿਕਟ ਦੀ ਆਤਮਾ ਤੇ  ਅਕਸ ਨੂੰ ਡੂੰਘਾ ਨੁਕਸਾਨ ਪਹੁੰਚਾ ਰਿਹਾ ਹੈ।
ਆਈ. ਸੀ. ਸੀ. ਪ੍ਰਮੁੱਖ ਨੇ ਲਾਰਡਸ ਵਿਚ ਐੱਮ. ਸੀ. ਸੀ. ਦੇ ਕੌਲਿਨ ਕਾਊਂਡ੍ਰੇ ਲੈਕਚਰ ਵਿਚ ਇਹ ਗੱਲ ਕਹੀ। ਰਿਚਰਡਸਨ ਨੇ ਕਿਹਾ ਕਿ ਖਿਡਾਰੀ ਸ਼ਿਕਾਇਤ ਕਰਦੇ ਹਨ ਕਿ ਬਾਲ  ਟੈਂਪਰਿੰਗ ਦੇ ਨਿਯਮਾਂ ਨੂੰ ਲੈ ਕੇ ਉਨ੍ਹਾਂ ਨੂੰ ਸ਼ਸ਼ੋਪੰਜ ਹੈ, ਜਦਕਿ ਇਸ ਨੂੰ ਲੈ ਕੇ ਨਿਯਮ ਬਿਲਕੁਲ ਸਾਫ ਹੈ। ਰਿਚਰਡਸਨ ਨੇ ਕਿਹਾ, ''ਕ੍ਰਿਕਟ ਦੀ  ਆਤਮਾ ਹੀ ਉਸਦੀ ਈਮਾਨਦਾਰੀ ਵਿਚ ਵਸਦੀ ਹੈ ਤੇ ਜਿਹੜੇ ਲੋਕ ਇਸਦੀ ਪ੍ਰਤੀਨਿਧਤਾ ਕਰਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਹ ਖੇਡ ਤੋਂ ਕਿਤੇ ਵੱਧ ਹੈ।''
ਉਸ ਨੇ ਕਿਹਾ, '''ਅਸੀਂ ਖਿਡਾਰੀਆਂ ਦੇ ਵਤੀਰੇ ਨੂੰ ਵੀ ਦੇਖ ਰਹੇ ਹਾਂ ਜਿਹੜਾ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਰੋਕਣਾ ਚਾਹੀਦਾ ਹੈ। ਸਲੇਜਿੰਗ ਵਧਦੀ ਜਾ ਰਹੀ ਹੈ, ਜਿਹੜੀ ਨਿੱਜੀ ਹੋ ਗਈ ਹੈ, ਫੀਲਡਰ ਬੱਲੇਬਾਜ਼ਾਂ ਨੂੰ ਜਾਂਦੇ ਹੋਏ ਇਤਰਾਜ਼ਯੋਗ ਸ਼ਬਦ ਕਹਿ ਦਿੰਦੇ ਹਨ, ਜ਼ਬਰਦਸਤੀ ਸਰੀਰਿਕ ਰੂਪ ਨਾਲ ਝਗੜਨਾ, ਅੰਪਾਇਰ ਦੇ ਫੈਸਲੇ ਵਿਰੁੱਧ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਧਮਕੀ ਦੇਣਾ ਤੇ ਗੇਂਦ ਨਾਲ ਛੇੜਛੇੜ ਵਰਗੀਆਂ ਹਰਕਤਾਂ ਲਗਾਤਾਰ ਵਧ ਰਹੀਆਂ ਹਨ।''
ਆਈ. ਸੀ. ਸੀ. ਪ੍ਰਮੁੱਖ ਨੇ ਕਿਹਾ ਕਿ ਇਹ ਉਸ ਤਰ੍ਹਾਂ ਦੀ ਖੇਡ ਨੀਂਹ ਹੈ, ਜਿਵੇਂ ਵਿਸ਼ਵ ਪੱਧਰੀ ਕ੍ਰਿਕਟ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਵਿਚ ਕ੍ਰਿਕਟ ਵਿਚ ਕਈ ਖਰਾਬ ਸਥਿਤੀਆਂ ਪੈਦਾ ਹੋਈਆਂ ਹਨ। ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ ਤੇ ਉਸਦੀ ਟੀਮ ਦੇ ਦੋ ਹੋਰ ਖਿਡਾਰੀ ਜਿਸ ਨਾਲ ਉਨ੍ਹਾਂ 'ਤੇ ਲੰਬੀ ਪਾਬੰਦੀ ਲਾਈ ਗਈ ਹੈ।


Related News