ਗੁਲਵੀਰ ਸਿੰਘ ਨੇ ਨਵੇਂ ਰਾਸ਼ਟਰੀ ਰਿਕਾਰਡ ਨਾਲ 5000 ਮੀਟਰ ਦਾ ਸੋਨ ਤਮਗਾ ਜਿੱਤਿਆ

Sunday, Oct 27, 2024 - 11:25 AM (IST)

ਗੁਲਵੀਰ ਸਿੰਘ ਨੇ ਨਵੇਂ ਰਾਸ਼ਟਰੀ ਰਿਕਾਰਡ ਨਾਲ 5000 ਮੀਟਰ ਦਾ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਗੁਲਵੀਰ ਸਿੰਘ ਨੇ ਸ਼ਨੀਵਾਰ ਨੂੰ ਜਾਪਾਨ ਦੇ ਨਿਗਾਟਾ ’ਚ ਵਿਸ਼ਵ ਐਥਲੈਟਿਕਸ ਉੱਪ ਮਹਾਦੀਪ ਟੂਰ ਦੇ ਯੋਗਿਬੋ ਐਥਲੈਟਿਕਸ ਚੈਲੇਂਜ ਕੱਪ ’ਚ ਪੁਰਸ਼ਾਂ ਦੀ 5000 ਮੀਟਰ ਦੌੜ ’ਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦੇ ਹੋਏ ਸੋਨ ਤਮਗਾ ਜਿੱਤਿਆ।
ਪਿਛਲੇ ਸਾਲ ਹਾਂਗਝੋਉੂ ਏਸ਼ੀਆਈ ਖੇਡਾਂ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਗੁਲਵੀਰ ਨੇ ਵਿਸ਼ਵ ਐਥਲੈਟਿਕਸ ਦੇ ਇਸ ‘ਬ੍ਰਾਊਂਜ ਲੈਵਲ ਮੀਟ’ ਵਿਚ 13 ਮਿੰਟ 11.82 ਸੈਕੰਡ ਦੇ ਸਮੇਂ ਨਾਲ ਟਾਪ ਸਥਾਨ ਹਾਸਲ ਕਰ ਕੇ ਆਪਣੇ ਪਿਛਲੇ ਰਿਕਾਰਡ ’ਚ ਸੁਧਾਰ ਕੀਤਾ। 26 ਸਾਲ ਦੇ ਖਿਡਾਰੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਪੋਰਟਲੈਂਡ ਟ੍ਰੈਕ ਫੈਸਟੀਵਲ ’ਚ 13 ਮਿੰਟ 18.92 ਸੈਕੰਡ ਦੇ ਸਮੇਂ ਨਾਲ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ।


author

Tarsem Singh

Content Editor

Related News