ਰਿਸ਼ਵਤ ਲੈ ਰਿਹਾ ਗੁਜਰਾਤ ਖੇਡ ਅਥਾਰਟੀ ਦਾ ਅਧਿਕਾਰੀ ਗ੍ਰਿਫਤਾਰ

Tuesday, Feb 05, 2019 - 07:00 PM (IST)

ਰਿਸ਼ਵਤ ਲੈ ਰਿਹਾ ਗੁਜਰਾਤ ਖੇਡ ਅਥਾਰਟੀ ਦਾ ਅਧਿਕਾਰੀ ਗ੍ਰਿਫਤਾਰ

ਗਾਂਧੀਨਗਰ—ਗੁਜਰਾਤ ਪੁਲਸ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਨੇ ਰਾਜ ਖੇਡ ਅਥਾਰਟੀ ਦੇ ਇਕ ਅਧਿਕਾਰੀ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਵਿਚ ਖੇਡਾਂ ਨੂੰ ਬੜ੍ਹਾਵਾਦਿੱਤੇ ਜਾਣ ਵਾਲੇ ਇਖ ਪ੍ਰੋਗਰਾਮ ਦੇ ਤਹਿਤ ਟ੍ਰੇਨਰ, ਉਪਕਰਨ ਤੇ ਸੰਬੰਧਤ ਸਿੱਖਿਆ ਮੁਹੱਈਆ ਕਰਾਉਣ ਵਾਲੀ ਇਕ ਨਿੱਜੀ ਖੇਡ ਕੰਪਨੀ ਤੋਂ ਉਸਦਾ ਸਾਲਾਨਾ ਕਰਾਰ ਜਾਰੀ ਰੱਖਣ ਦੇ ਬਦਲੇ ਵਿਚ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਮੰਗਲਵਾਰ ਨੂੰ ਰੰਗੇ ਹੱਥਾਂ ਗ੍ਰਿਫਤਾਰ ਕਰ ਲਿਆ। 

ਏ. ਸੀ. ਬੀ. ਦੇ ਸਹਾਇਕ ਡਾਇਰੈਕਟਰ ਗੰਭੀਰ ਸਿੰਘ ਪਡੇਰੀਆ ਨੇ ਦੱਸਿਆ ਕਿ ਅਥਾਰਟੀ (ਸਪੋਰਟਸ ਅਥਾਰਟੀ ਆਫ ਗੁਜਰਾਤ) ਦੇ ਸਾਲ 2015 ਵਿਚ ਸ਼ੁਰੂ ਕੀਤੇ ਗਏ ਉਕਤ ਪ੍ਰੋਗਰਾਮ 'ਇਨ-ਸਕੂਲ' ਦੇ ਇੰਚਾਰਜ ਸੰਦੀਪ ਪੰਡਯਾ ਨੇ ਬੈਂਗਲੁਰੂ ਦੀ ਖੇਡ ਕੰਪਨੀ ਐੱਸ. ਵੀ. ਐਡਿਊ ਸਪੋਰਟਸ ਪ੍ਰਾਈਵੇਟ ਲਿਮਟਡ ਦੇ ਮੈਨੇਜਰ ਤੋਂ 72 ਸਰਕਾਰੀ ਸਕੂਲਾਂ ਵਿਚ ਚੱਲ ਰਹੇ ਉਸਦੇ ਕੰਟਰੈਕਟ ਨੂੰ ਜਾਰੀ ਰੱਖਣ ਲਈ 60 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਸੰਬੰਧ ਵਿਚ ਗੁਪਤ ਸ਼ਿਕਾਇਤ ਦੇ ਆਧਾਰ 'ਤੇ ਜਾਲ ਬਿਛਾ ਕੇ ਪੰਡਯਾ ਨੂੰ ਪੁਰਾਣੇ ਦਫਤਰ ਸਥਿਤ ਵਿਚ ਰੰਗੇ ਹੱਥੀਂ ਫੜ ਲਿਆ ਗਿਆ।


Related News