GT v DC : ਗੁਜਰਾਤ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ
Saturday, Apr 02, 2022 - 11:30 PM (IST)

ਪੁਣੇ- ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੋਂ ਬਾਅਦ ਲਾਕੀ ਫਰਗਿਊਸਨ ਦੀ ਤੂਫਾਨੀ ਗੇਂਦਬਾਜ਼ੀ ਨਾਲ ਗੁਜਰਾਤ ਟਾਈਟਨਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ੁੱਕਰਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਗੁਜਰਾਤ ਦੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਫਰਗਿਊਸਨ (28 ਦੌੜਾਂ 'ਤੇ ਚਾਰ ਵਿਕਟਾਂ) ਅਤੇ ਮੁਹੰਮਦ ਸ਼ੰਮੀ (30 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ 9 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਦਿੱਲੀ ਕੈਪੀਟਲਸ ਵਲੋਂ ਕਪਤਾਨ ਰਿਸ਼ਭ ਪੰਤ ਨੇ ਸਭ ਤੋਂ ਜ਼ਿਆਦਾ 43 ਦੌੜਾਂ ਬਣਾਈਆਂ। ਲਲਿਤ ਯਾਦਵ (25) ਅਤੇ ਰੋਵਮੈਨ ਪਾਵੇਲ (20) ਵਧੀਆ ਸ਼ੁਰੂਆਤ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੇ। ਗੁਜਰਾਤ ਨੇ ਇਸ ਤੋਂ ਪਹਿਲਾਂ ਗਿੱਲ ਦੀ 46 ਗੇਂਦਾਂ ਵਿਚ ਚਾਰ ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ 84 ਦੌੜਾਂ ਦੀ ਪਾਰੀ ਨਾਲ 171 ਦੌੜਾਂ ਬਣਾਈਆਂ। ਉਨ੍ਹਾਂ ਨੇ ਵਿਜੇ ਸ਼ੰਕਰ (13) ਦੇ ਨਾਲ ਦੂਜੇ ਵਿਕਟ ਦੇ ਲਈ 42 ਅਤੇ ਕਪਤਾਨ ਹਾਰਦਿਕ ਪੰਡਯਾ (31) ਦੇ ਨਾਲ ਤੀਜੇ ਵਿਕਟ ਦੇ ਲਈ 65 ਦੌੜਾਂ ਜੋੜੀਆਂ। ਮੁਸਤਫਿਜ਼ੁਰ ਰਹਿਮਾਨ (23 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਖਲੀਲ ਅਹਿਮਦ (34 ਦੌੜਾਂ 'ਤੇ 2 ਵਿਕਟਾਂ) ਨੇ ਹਾਲਾਂਕਿ ਗੁਜਰਾਤ ਦੀ ਟੀਮ ਨੂੰ ਆਖਰੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਨਹੀਂ ਬਣਾਉਣ ਦਿੱਤੀਆਂ।
ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 34 ਦੌੜਾਂ ਤੱਕ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਹਾਰਦਿਕ ਨੇ ਦੂਜੇ ਓਵਰ ਵਿਚ ਅੱਠ ਦੌੜਾਂ ਦੇ ਸਕੋਰ 'ਤੇ ਟਿਮ ਸੀਫਰਟ (03) ਨੂੰ ਮਨੋਹਰ ਦੇ ਹੱਥੋਂ ਕੈਚ ਕਰਵਾਇਆ। ਮੁਸਤਫਿਜ਼ੁਰ ਦੇ ਆਖਰੀ ਓਵਰ ਵਿਚ ਰਾਹੁਲ ਤੇਵਤੀਆ (14) ਅਤੇ ਅਭਿਨਵ ਮਨੋਹਰ (01) ਨੂੰ ਪੈਵੇਲੀਅਨ ਭੇਜਿਆ। ਡੇਵਿਡ ਮਿਲਰ 20 ਦੌੜਾਂ ਬਣਾ ਕੇ ਅਜੇਤੂ ਰਹੇ। ਗੁਜਰਾਤ ਦੀ ਟੀਮ ਆਖਰੀ 10 ਓਵਰਾਂ ਵਿਚ 105 ਦੌੜਾਂ ਬਣਾਈਆਂ।
ਪਲੇਇੰਗ ਇਲੈਵਨ-
ਗੁਜਰਾਤ ਟਾਈਟਨਸ :- ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤਵੇਤੀਆ, ਅਭਿਨਵ ਮਨੋਹਰ, ਵਿਜੇ ਸ਼ੰਕਰ, ਰਾਸ਼ਿਦ ਖ਼ਾਨ, ਲਾਕੀ ਫਰਗਿਊਸਨ, ਮੁਹੰਮਦ ਸ਼ਮੀ, ਵਰੁਣ ਆਰੋਨ।
ਦਿੱਲੀ ਕੈਪੀਟਲਜ਼ :- ਪ੍ਰਿਥਵੀ ਸ਼ਾਹ, ਟਿਮ ਸੇਫਰਟ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ, ਕੁਲਦੀਪ ਯਾਦਵ, ਖ਼ਲੀਲ ਅਹਿਮਦ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।