ਯੂਨਾਨ ਸੁਪਰ ਲੀਗ ਨੂੰ ਦੋਬਾਰਾ ਸ਼ੁਰੂ ਕਰਨ ਦੀ ਹਰੀ ਝੰਡੀ : ਰਿਪੋਰਟ
Wednesday, May 27, 2020 - 06:51 PM (IST)

ਸਪੋਰਟਸ ਡੈਸਕ : ਯੂਨਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗਭਗ 3 ਮਹੀਨੇ ਦੇ ਲਾਕਡਾਊਨ ਤੋਂ ਬਾਅਦ ਸੁਪਰ ਲੀਗ ਫੁੱਟਬਾਲ ਲੀਗ ਨੂੰ ਦੋਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਐਥੇਂਸ ਦੀ ਮੀਡੀਆ ਨੇ ਇਹ ਖਬਰ ਦਿੱਤੀ ਹੈ। ਲੀਗ ਦੇ ਮੈਚ 6 ਅਤੇ 7 ਜੂਨ ਤੋਂ ਹੋਣਗੇ। ਕਲੱਬ ਨੇ ਸਖਤ ਸਿਹਤ ਨਿਯਮਾਂ ਵਿਚਾਲੇ ਪਹਿਲੇ ਹੀ ਟ੍ਰੇਨਿੰਗ ਸ਼ੁਰੂ ਕਰ ਚੁੱਕੇ ਹਨ ਅਤੇ ਉਮੀਦ ਹੈ ਕਿ ਮੈਚ ਸਟੇਡੀਅਮ ਵਿਚ ਦਰਸ਼ਕਾਂ ਦੀ ਗੈਰਹਾਜ਼ਰੀ ਵਿਚ ਹੋਣਗੇ। ਖਿਤਾਬ ਅਤੇ ਯੂਰਪੀ ਲੀਗ ਵਿਚ ਜਗ੍ਹਾ ਤੈਅ ਕਰਨ ਲਈ ਪਲੇਆਫ ਦੇ 19 ਜੁਲਾਈ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਪੀ. ਏ. ਓ. ਕੇ. ਅਤੇ ਓਲੰਪਿਆਕੋਸ ਅਤੇ ਏ. ਈ. ਕੇ. ਅਤੇ ਐਰਿਸ ਵਿਚਾਲੇ ਗ੍ਰੀਕ ਕੱਪ ਦੇ ਸੈਮੀਫਾਈਨਲ ਹੋਣਗੇ। ਜਨਤਕ ਸਿਹਤ ਅਧਿਕਾਰੀ ਪਹਿਲੀ ਹੀ ਕਹਿ ਚੁੱਕੇ ਹਨ ਕਿ ਜੇਕਰ ਕੋਈ ਖਿਡਾਰੀ ਕੋਰੋਨਾ ਵਾਇਰਸ ਪ੍ਰਭਾਵਿਤ ਪਾਇਆ ਗਿਆ ਤਾਂ ਉਸ ਨੂੰ ਘਰ ਵਿਚ ਹੀ ਏਕਾਂਤਵਾਸ ਰਹਿਣਾ ਹੋਵੇਗਾ ਅਤੇ ਬਾਕੀ ਟੀਮ ਨੂੰ 5 ਦਿਨ ਲਈ ਏਕਾਂਤਵਾਸ ਵਿਚ ਰੱਖਿਆ ਜਾਵੇਗਾ।