ਬੈਡਮਿੰਟਨ ਖਿਡਾਰੀਆਂ ਲਈ ਵੱਡੀ ਰਾਹਤ, ਨਹੀਂ ਹੋਵੇਗੀ ਰਾਸ਼ਟਰਮੰਡਲ ਖੇਡਾਂ 'ਚ ਨਵੇਂ ਨਿਯਮ ਦੀ ਵਰਤੋਂ

04/03/2018 7:18:01 PM

ਗੋਲਡ ਕੋਸਟ (ਬਿਊਰੋ)— ਰਾਸ਼ਟਰਮੰਡਲ ਖੇਡਾਂ 'ਚ ਭਾਗ ਲੈ ਰਹੇ ਭਾਰਤੀ ਬੈਡਮਿੰਟਨ ਖਿਡਾਰੀਆਂ ਲਈ ਵੱਡੀ ਰਾਹਤ ਦੀ ਖਬਰ ਆਈ ਹੈ। ਆਯੋਜਕਾਂ ਨੇ ਬੀ.ਡਬਲਿਈ.ਐੱਫ. ਦੇ ਪ੍ਰਯੋਗਿਕ ਸਰਵਿਸ ਨਿਯਮਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨਵੇਂ ਨਿਯਮ ਮੁਤਾਬਕ ਸਰਵਿਸ ਸਮੇਂ ਸ਼ਟਲ ਜ਼ਮੀਨ ਤੋਂ 1.15 ਮੀਟਰ ਉਪਰ ਹੋਣੀ ਚਾਹੀਦੀ ਹੈ। ਇਸ ਦੀ ਵਰਤੋ ਆਲ ਇੰਡੀਆ ਚੈਂਪੀਅਨਸ਼ਿਪ 'ਚ ਕੀਤੀ ਗਈ ਸੀ। ਭਾਰਤੀ ਖਿਡਾਰੀਆਂ ਤੋਂ ਇਲਾਵਾ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਅਤੇ 2 ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਵਰਗੇ ਸਿਤਾਰਿਆਂ ਨੇ ਇਸ ਦਾ ਵਿਰੋਧ ਕੀਤਾ ਸੀ।

ਰਾਸ਼ਟਰਮੰਡਲ ਖੇਡ ਪੁਰਾਣੇ ਨਿਯਮਾਂ ਦੇ ਮੁਤਾਬਕ ਹੀ ਖੇਡੇ ਜਾਣਗੇ, ਜਿਸ 'ਚ ਸਰਵਿਸ ਸਮੇਂ ਸ਼ਟਲ ਦੀ ਉਂਚਾਈ ਕਮਰ ਦੇ ਬਰਾਬਰ ਹੋਣੀ ਚਾਹੀਦੀ ਹੈ। ਪੀ.ਵੀ. ਸੰਧੂ ਨੇ ਆਲ ਇੰਡੀਆ ਚੈਂਪੀਅਨਸ਼ਿਪ ਵਰਗੇ ਵੱਡੇ ਟੂਰਨਾਮੈਂਟ 'ਚ ਇਹ ਪ੍ਰਯੋਗ ਕਰਨ ਲਈ ਬੀ.ਡਬਲਿਊ.ਐੱਫ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਖਿਡਾਰੀਆਂ ਨੂੰ ਇਸ ਦੇ ਮੁਤਾਬਕ ਢਲਣ ਲਈ ਸਮਾਂ ਦੇਣਾ ਚਾਹੀਦਾ ਹੈ। ਰਾਸ਼ਟਰਮੰਡਲ ਖੇਡਾਂ 'ਚ ਬੈਡਮਿੰਟਨ ਮੁਕਾਬਲੇ ਪੰਜ ਅਪ੍ਰੈਲ ਤੋਂ ਸ਼ੁਰੂ ਹੋਣਗੇ।


Related News