ਓਲੰਪਿਕ ਕੁਆਲੀਫਾਇਰਸ ਦੀ ਤਿਆਰੀ ਲਈ ਗੋਵਰਸ ਭਾਰਤੀ ਟੀਮ ਨਾਲ ਜੁੜੇ

Tuesday, Apr 09, 2019 - 01:30 PM (IST)

ਓਲੰਪਿਕ ਕੁਆਲੀਫਾਇਰਸ ਦੀ ਤਿਆਰੀ ਲਈ ਗੋਵਰਸ ਭਾਰਤੀ ਟੀਮ ਨਾਲ ਜੁੜੇ

ਬੈਂਗਲੁਰੂ : ਆਸਟਰੇਲੀਆ ਦੇ ਸਾਬਕਾ ਫਾਰਵਰਡ ਕੀਰਾਨ ਗੋਵਰਸ 2020 ਓਲੰਪਿਕ ਕੁਆਲੀਫਾਇਰਸ ਦੀ ਤਿਆਰੀ ਵਿਚ ਭਾਰਤੀ ਸਟ੍ਰਾਈਕਰਾਂ ਦੀ ਮਦਦ ਕਰਨ ਰਾਸ਼ਟਰੀ ਕੈਂਪ ਨਾਲ ਜੁੜੇ ਗਏ ਹਨ। ਵਿਸ਼ਵ ਕੱਪ 2010 ਅਤੇ 2014 ਜਿੱਤਣ ਵਾਲੀ ਆਸਟਰੇਲੀਆਈ ਟੀਮ ਦੇ ਮੈਂਬਰ ਰਹੇ ਗੋਵਰਸ ਸੋਮਵਾਰ ਨੂੰ ਬੈਂਗਲੁਰੂ ਪਹੁੰਚੇ ਜੋ ਇੱਥੇ ਭਾਰਤੀ ਖੇਲ ਅਥਾਰਟੀ ਵਿਚ ਸਟ੍ਰਾਈਕਰਾਂ ਲਈ 8 ਦਿਨ ਤੱਕ ਚੱਲਣ ਵਾਲੇ ਖਾਸ ਕੈਂਪ ਵਿਚ ਹਿੱਸਾ ਲੈਣਗੇ।

PunjabKesari

ਉਸਨੇ ਨੇ ਕਿਹਾ, ''ਮੈਂ ਭਾਰਤ ਪਰਤ ਕੇ ਕਾਫੀ ਰੋਮਾਂਚਤ ਮਹਿਸੂਸ ਕਰ ਰਿਹਾ ਹਾਂ। ਹਾਕੀ ਦੇ ਦਿਵਾਨੇ ਇਸ ਦੇਸ਼ ਵਿਚ ਖੇਡਣ ਦੀਆਂ ਮੇਰੀਆਂ ਸਨਿਹਰੀਆਂ ਯਾਦਾਂ ਹਨ। ਮੈਂ ਭਾਰਤੀ ਟੀਮ ਨੂੰ ਖੇਡਦੇ ਦੇਖਣ ਆਇਆ ਹਾਂ ਅਤੇ ਮੇਰਾ ਮੰਨਣਾ ਹੈ ਕਿ ਇਹ ਕਾਫੀ ਸਮਰੱਥ ਟੀਮ ਹੈ। ਅਗਲੇ ਕੁਝ ਦਿਨ ਫਾਰਵਰਡ ਖਿਡਾਰੀਆਂ ਦੇ ਨਾਲ ਕੰਮ ਕਰ ਕੇ ਮੈਂ ਉਸ ਦੇ ਹੁਨਰ ਨੂੰ ਨਿਖਾਰਨ ਦੀ ਕੋਸ਼ਿਸ਼ ਕਰਾਂਗਾ। ਅਸੀਂ ਸੁਲਤਾਨ ਅਜਲਾਨ ਸ਼ਾਹ ਕੱਪ ਦੇ ਵੀਡੀਓ ਦੇਖ ਕੇ ਵਿਸ਼ਲੇਸ਼ਣ ਕਰਾਂਗੇ। ਸਾਡਾ ਟੀਚਾ ਮੌਕਿਆਂ ਨੂੰ ਗੋਲ ਵਿਚ ਬਦਲਣ ਦੀ ਸਮਰੱਥਾ ਦਾ ਵਾਧਾ ਕਰਨਾ ਹੈ। ਉਸ ਦੇ ਤਜ਼ਰਬੇ ਦਾ ਫਾਰਵਰਡ ਖਿਡਾਰੀਆਂ ਨੂੰ ਫਾਇਦਾ ਮਿਲੇਗਾ। ਉਹ ਆਸਟਰੇਲੀਆ ਦੇ ਸਰਵਸ੍ਰੇਸ਼ਠ ਸਟ੍ਰਾਈਕਰਾਂ ਵਿਚੋਂ ਹੈ ਅਤੇ ਸਰਕਲ ਦੇ ਅੰਦਰ ਪੋਜੀਸ਼ਨਿੰਗ, ਗੋਲ ਕਰਨ ਅਤੇ ਗੋਲ ਵਿਚ ਮਦਦ ਕਰਨ ਵਿਚ ਉਸ ਦਾ ਕੋਈ ਸਾਹਮਨੀ ਨਹੀਂ।''


Related News