ਗੂਗਲ ਅਨੁਸਾਰ ਕ੍ਰਿਕਟਰ ਰਾਸ਼ੀਦ ਖ਼ਾਨ ਦੀ ਪਤਨੀ ਹੈ ਅਨੁਸ਼ਕਾ ਸ਼ਰਮਾ,ਜਾਣੋ ਕੀ ਹੈ ਮਾਮਲਾ

Monday, Oct 12, 2020 - 11:54 AM (IST)

ਗੂਗਲ ਅਨੁਸਾਰ ਕ੍ਰਿਕਟਰ ਰਾਸ਼ੀਦ ਖ਼ਾਨ ਦੀ ਪਤਨੀ ਹੈ ਅਨੁਸ਼ਕਾ ਸ਼ਰਮਾ,ਜਾਣੋ ਕੀ ਹੈ ਮਾਮਲਾ

ਸਪੋਰਟਸ ਡੈਕਸ : ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਗਰਭਵਤੀ ਹੈ। ਉਹ ਇਸ ਸਮੇਂ ਦਾ ਕਾਫ਼ੀ ਅਨੰਦ ਲੈ ਵੀ ਲੈ ਰਹੀ ਹੈ। ਆਈ.ਪੀ.ਐੱਲ. ਦੌਰਾਨ ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਦਾ ਹੌਂਸਲਾ ਵਧਾਉਂਦੇ ਹੋਏ ਵੀ ਦਿਖਾਈ ਦਿੱਤੀ ਹੈ। ਇਸ ਦੌਰਾਨ ਅਨੁਸ਼ਕਾ ਨੂੰ ਲੈ ਕੇ ਗੂਗਲ ਸਰਚ 'ਤੇ ਕੁਝ ਅਜਿਹਾ ਹੋਇਆ, ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ। 

ਇਹ ਵੀ ਪੜ੍ਹੋ : ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ 'ਚ ਸੁੱਟਿਆ
PunjabKesariਦਰਅਸਲ ਗੂਗਲ ਸਰਚ 'ਤੇ ਜੇਕਰ ਅਫ਼ਗਾਨਿਸਤਾਨ ਦੇ ਕ੍ਰਿਕਟਰ ਰਸ਼ੀਦ ਖਾਨ ਦੀ ਪਤਨੀ ਲਿਖ ਕੇ ਸਰਚ ਕਰੋ ਤਾਂ ਉਸ 'ਚ ਅਨੁਸ਼ਕਾ ਸ਼ਰਮਾ ਦਾ ਨਾਮ ਤੇ ਉਸ ਦੀ ਤਸਵੀਰ ਆ ਰਹੀ ਹੈ। ਜਦਕਿ ਅਨੁਸ਼ਕਾ ਸ਼ਰਮਾ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਹੈ। 

ਇਹ ਵੀ ਪੜ੍ਹੋ : ਮਰੀ ਹੋਈ ਧੀ ਨੂੰ ਇਨਸਾਫ਼ ਨਹੀਂ ਦਵਾ ਸਕਿਆ ਬਜ਼ੁਰਗ ਜੋੜਾ, ਦੁਖ 'ਚ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ
PunjabKesari

ਗੂਗਲ ਸਰਚ 'ਚ ਅਨੁਸ਼ਕਾ ਸ਼ਰਮ ਦਾ ਰਾਸ਼ੀਦ ਖਾਨ ਦੀ ਪਤਨੀ ਦੇ ਰੂਪ 'ਚ ਕਿਉਂ ਆ ਰਿਹਾ ਹੈ
ਇਹ ਪੂਰਾ ਮਾਮਲਾ 2018 ਤੋਂ ਸ਼ੁਰੂ ਹੋਇਆ। ਦਰਅਸਲ ਪ੍ਰਸ਼ੰਸਕਾਂ ਦੇ ਨਾਲ ਇਕ ਚੈਟ ਸੈਸ਼ਨ ਦੌਰਾਨ ਰਾਸ਼ੀਦ ਖਾਨ ਕੋਲੋਂ ਕਈ ਸਵਾਲ ਪੁੱਛੇ ਗਏ। ਇਨ੍ਹਾਂ 'ਚੋਂ ਇਕ ਸਵਾਲ ਇਹ ਪੁੱਛਿਆ ਗਿਆ ਬਾਲੀਵੁੱਡ 'ਚ ਉਨ੍ਹਾਂ ਨੂੰ ਕਿਹੜੀ ਅਭਿਨੇਤਰੀ ਪਸੰਦ ਹੈ? ਰਸ਼ੀਦ ਨੇ ਅਨੁਸ਼ਕਾ ਸ਼ਰਮਾ ਤੇ ਪ੍ਰਿੰਟੀ ਜ਼ਿੰਟਾ ਦਾ ਨਾਮ ਲਿਆ ਸੀ। ਉਸ ਦੌਰਾਨ ਰਸ਼ੀਦ ਕਾਫ਼ੀ ਸੁਰੱਖੀਆਂ 'ਚ ਆ ਗਏ ਸਨ। ਇਥੋਂ ਹੀ ਰਾਸ਼ੀਦ ਦੀ ਪਤਨੀ ਦਾ ਨਾਮ ਗੂਗਲ 'ਤੇ ਸਰਚ 'ਚ ਅਨੁਸ਼ਕਾ ਸ਼ਰਮਾ ਆਉਣ ਲੱਗ ਗਿਆ। ਦੱਸ ਦੇਈਏ ਕਿ ਜੁਲਾਈ 2020 'ਚ ਇਕ ਇੰਟਰਵਿਊ 'ਚ ਰਸ਼ੀਦ ਨੇ ਦੱਸਿਆ ਕਿ ਉਨ੍ਹਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ।

PunjabKesari


author

Baljeet Kaur

Content Editor

Related News