ਟੈਸਟ ਕ੍ਰਿਕਟ ਦੀਆਂ ਪਿਚਾਂ ਨੂੰ ਲੈ ਕੇ ਸਚਿਨ ਤੇਂਦੁਲਕਰ ਨੇ ਕਹੀ ਇਹ ਗੱਲ
Sunday, Aug 25, 2019 - 01:52 PM (IST)

ਸਪੋਰਸਟ ਡੈਸਕ— ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਟੈਸਟ ਕ੍ਰਿਕਟ ਚੰਗੀਆਂ ਪਿੱਚਾਂ 'ਤੇ ਖੇਡੀ ਜਾਵੇ ਤਾਂ ਇਹ ਕਾਫ਼ੀ ਮਨੋਰੰਜਕ ਹੋ ਸਕਦਾ ਹੈ। ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਲੰਬੇ ਫਾਰਮੈਟ ਲਈ 22 ਗਜ ਦੀ ਪਿਚ ਕਾਫ਼ੀ ਅਹਿਮ ਹੈ। ਆਪਣੀ ਗੱਲ ਦਾ ਸਮਰਥਨ ਕਰਨ ਲਈ ਤੇਂਦੁਲਕਰ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਿਛਲੇ ਹਫਤੇ ਲਾਰਡਸ 'ਚ ਏਸ਼ੇਜ ਟੈਸਟ ਲਈ ਬਣਾਈ ਗਈ ਪਿਚ 'ਤੇ ਸਟੀਵ ਸਮਿਥ ਅਤੇ ਜੋਫਰਾ ਆਰਚਰ ਵਿਚਾਲੇ ਚੰਗਾ ਮੁਕਾਬਲਾ ਦੇਖਣ ਨੂੰ ਮਿਲਿਆ।
ਤੇਂਦੁਲਕਰ ਨੇ ਕਿਹਾ, 'ਟੈਸਟ ਕ੍ਰਿਕਟ ਦੀ ਅਹਮਿਅਤ ਪਿਚ 'ਤੇ ਨਿਰਭਰ ਹੁੰਦੀ ਹੈ। ਜੇਕਰ ਤੁਸੀਂ ਚੰਗੀਆਂ ਪਿਚਾਂ ਦਿੰਦੇ ਹੋ ਤਾਂ ਕ੍ਰਿਕਟ ਕਦੇ ਵੀ ਬੋਰਿੰਗ ਨਹੀਂ ਹੋ ਸਕਦੀ। ਇਸ ਨਾਲ ਮੈਚ ਦੇ ਦੌਰਾਨ ਹਮੇਸ਼ਾ ਰੋਮਾਂਚਕ ਪੱਲ ਹੋਣਗੇ, ਗੇਂਦਬਾਜ਼ੀ ਸਪੈਲ ਵੀ ਰੋਮਾਂਚਕ ਹੋਣਗੇ, ਚੰਗੀ ਬੱਲੇਬਾਜ਼ੀ ਹੋਵੇਗੀ ਅਤੇ ਲੋਕ ਇਹੀ ਵੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਗੱਲ ਮੁੰਬਈ ਹਾਫ ਮੈਰਾਥਨ ਦੇ ਮੌਕੇ 'ਤੇ ਕਹੀ।
ਤੇਂਦੁਲਕਰ ਨੇ ਆਰਚਰ ਅਤੇ ਸਮਿਥ ਵਿਚਾਲੇ ਦੇ ਮੁਕਾਬਲੇ ਬਾਰੇ ਕਿਹਾ, 'ਬਦਕਿੱਸਮਤੀ ਨਾਲ ਸਮਿਥ ਜ਼ਖਮੀ ਹੋ ਗਏ। ਇਹ ਉਨ੍ਹਾਂ ਦੇ ਲਈ ਵੱਡਾ ਝੱਟਕਾ ਸੀ ਪਰ ਟੈਸਟ ਕ੍ਰਿਕਟ ਤੱਦ ਰੋਮਾਂਚਕ ਹੋ ਸੀ ਜਦੋਂ ਜੋਫਰਾ ਆਰਚਰ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਸਨ। ਇਹ ਅਚਾਨਕ ਹੀ ਰੋਮਾਂਚਕ ਹੋ ਗਿਆ ਸੀ ਅਤੇ ਸਾਰਿਆਂ ਦਾ ਧਿਆਨ ਟੈਸਟ ਕ੍ਰਿਕਟ 'ਤੇ ਚੱਲਿਆ ਗਿਆ ਸੀ। ਉਨ੍ਹਾਂ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਰੋਚਕ ਪਿਚਾਂ ਤਿਆਰ ਕਰਦੇ ਹਾਂ ਤਾਂ ਟੈਸਟ ਕ੍ਰਿਕਟ ਫਿਰ ਤੋਂ ਦਿਲਚਸਪ ਹੋ ਜਾਵੇਗੀ। ਪਰ ਜੇਕਰ ਪਿਚਾਂ ਸਪਾਟ ਹਨ ਤਾਂ ਟੈਸਟ ਕ੍ਰਿਕਟ ਦੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ।