ਟੀਮ ਇੰਡੀਆ ਲਈ ਖ਼ੁਸ਼ਖ਼ਬਰੀ, ਮੁਹੰਮਦ ਸ਼ੰਮੀ ਕੋਵਿਡ-19 ਟੈਸਟ ''ਚ ਪਾਏ ਗਏ ਨੈਗੇਟਿਵ

Wednesday, Sep 28, 2022 - 05:24 PM (IST)

ਟੀਮ ਇੰਡੀਆ ਲਈ ਖ਼ੁਸ਼ਖ਼ਬਰੀ, ਮੁਹੰਮਦ ਸ਼ੰਮੀ ਕੋਵਿਡ-19 ਟੈਸਟ ''ਚ ਪਾਏ ਗਏ ਨੈਗੇਟਿਵ

ਮੁੰਬਈ , (ਏ. ਐਨ. ਆਈ.) : ਭਾਰਤ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਕੋਵਿਡ -19 ਲਈ ਟੈਸਟ ਨੈਗੇਟਿਵ ਆਇਆ ਹੈ। ਇਸ ਤੇਜ਼ ਗੇਂਦਬਾਜ਼ ਨੇ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਤੇਜ਼ ਗੇਂਦਬਾਜ਼ ਸ਼ੰਮੀਨੂੰ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਖੇਡ ਮੰਤਰਾਲਾ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਵਧਾਈ

ਸ਼ੰਮੀ ਦੀ ਜਗ੍ਹਾ ਉਮੇਸ਼ ਯਾਦਵ ਨੂੰ ਟੀਮ 'ਚ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਸ਼ੰਮੀ ਦੱਖਣੀ ਅਫਰੀਕਾ ਟੀ-20 ਤੋਂ ਵੀ ਬਾਹਰ ਹੋ ਗਏ ਹਨ ।  ਜੁਲਾਈ 2022 ਤੋਂ ਬਾਅਦ 32 ਸਾਲਾ ਖਿਡਾਰੀ ਨੂੰ ਮੈਦਾਨ 'ਤੇ ਨਹੀਂ ਦੇਖਿਆ ਗਿਆ ਹੈ। ਉਸਨੇ ਨਵੰਬਰ 2021 ਤੋਂ ਬਾਅਦ ਕੋਈ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।

ਇਹ ਵੀ ਪੜ੍ਹੋ : ਜਬਰ-ਜ਼ਨਾਹ ਦਾ ਦੋਸ਼ ਲੱਗਣ 'ਤੇ ਗਾਇਬ ਹੋਏ ਸੰਦੀਪ ਲਾਮਿਛਾਨੇ, ਨੇਪਾਲ ਪੁਲਸ ਨੇ ਇੰਟਰਪੋਲ ਦੀ ਮਦਦ ਮੰਗੀ

ਇਸ ਦੇ ਬਾਵਜੂਦ ਆਈ. ਪੀ. ਐਲ. ਵਿੱਚ ਉਸਦਾ ਤਜਰਬਾ ਅਤੇ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਉਸ ਨੇ ਚੈਂਪੀਅਨ ਗੁਜਰਾਤ ਟਾਈਟਨਸ ਲਈ 16 ਮੈਚਾਂ ਵਿੱਚ 20 ਵਿਕਟਾਂ ਲਈਆਂ। ਇਸ ਕਾਰਨ ਚੋਣਕਰਤਾ ਸ਼ੰਮੀ ਦੀ ਲੈਅ ਨੂੰ ਦੇਖਦੇ ਹੋਏ ਉਸ ਨੂੰ ਟੀ20 ਵਰਲਡ ਕੱਪ ਦੇ ਮੈਚਾਂ 'ਚ ਸਟੈਂਡਬਾਏ 'ਤੇ ਬਰਕਰਾਰ ਰੱਖਣ ਲਈ ਪ੍ਰੇਰਿਤ ਹੋਏ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਆਖ਼ਰੀ ਟੀ-20 ਮੈਚ 28 ਸਤੰਬਰ, 2 ਅਕਤੂਬਰ ਅਤੇ 4 ਅਕਤੂਬਰ ਨੂੰ ਦੱਖਣੀ ਅਫ਼ਰੀਕਾ ਨਾਲ ਹੋਣਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News