IPL 2020 : ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਮਈ ਦੇ ਪਹਿਲੇ ਹਫਤੇ ''ਚ ਸ਼ੁਰੂ ਹੋਵੇਗਾ ਟੂਰਨਾਮੈਂਟ!

03/24/2020 12:14:04 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਨੂੰ ਲੈ ਕੇ ਲਗਾਤਾਰ ਕਿਆਸ ਲਗਾਏ ਜਾ ਰਹੇ ਹਨ। ਕੋਰੋਨਾ ਵਾਇਰਸ ਕਾਰਨ ਟੂਰਨਾਮੈਂਟ ਨੂੰ 15 ਅਪ੍ਰੈਲ ਤਕ ਲਈ ਟਾਲ ਦਿੱਤਾ ਗਿਆ ਸੀ। ਪਹਿਲਾ ਸੀਜ਼ਨ 29 ਮਾਰਚ ਤੋਂ ਸ਼ੁਰੂ ਹੋਣਾ ਸੀ। ਪਹਿਲਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਣਾ ਸੀ ਪਰ ਖਤਰਨਾਕ ਕੋਰਨਾ ਵਾਇਰਸ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਸ ਨੂੰ ਟਾਲਣ ਦਾ ਫੈਸਲਾ ਲਿਆ। ਕ੍ਰਿਕਟ ਦੇ ਫੈਂਸ ਦੇ ਲਈ ਹੁਣ ਇਕ ਚੰਗੀ ਖਬਰ ਆਈ ਹੈ ਕਿ ਟੂਰਨਾਮੈਂਟ ਰੱਦ ਨਹੀਂ ਹੋਵੇਗਾ। ਇਹ ਮਈ ਦੇ ਪਹਿਲੇ ਹਫਤੇ ਵਿਚ ਕਰਾਇਆ ਜਾ ਸਕਦਾ ਹੈ।

PunjabKesari

ਦਰਅਸਲ, ਬੀ. ਸੀ. ਸੀ. ਆਈ. ਦੇ ਇਕ ਅਹੁਦੇਦਾਰ ਨੇ ਇਹ ਖੁਲਾਸਾ ਕੀਤਾ ਕਿ ਮਈ ਦੇ ਪਹਿਲੇ ਹਫਤੇ ਤੋਂ ਟੂਰਨਾਮੈਂਟ ਦੇ ਮੈਚ ਖੇਡੇ ਜਾ ਸਕਦੇ ਹਨ। ਉਸ ਦੇ ਮੁਤਾਬਕ ਜਿਸ ਤਰ੍ਹਾਂ ਬੋਰਡ ਨੇ 2009 ਵਿਚ ਲੋਕਸਭਾ ਦੇ ਸਮੇਂ ਟੂਰਨਾਮੈਂਟ ਦਾ ਆਯੋਜਨ ਕੀਤਾ ਸੀ, ਉਸੇ ਤਰ੍ਹਾਂ ਇਸ ਵਾਰ ਵੀ ਹੋ ਸਕਦਾ ਹੈ। ਤਦ 37 ਦਿਨਾਂ ਵਿਚ 59 ਮੁਕਾਬਲੇ ਹੋਏ ਸੀ। ਟੂਰਨਾਮੈਂਟ ਦਾ ਆਯੋਜਨ ਦੱਖਣੀ ਅਫਰੀਕਾ ਵਿਚ ਹੋਇਆ ਸੀ। ਉਸ ਨੇ ਕਿਹਾ, ''ਅਸੀਂ ਅਪ੍ਰੈਲ ਦੇ ਆਖਰੀ ਹਫਤੇ ਤਕ ਉਡੀਕ ਕਰਾਂਗੇ। ਜੇਕਰ ਮਈ ਦੇ ਪਹਿਲੇ ਹਫਤੇ ਵਿਚ ਪਹਿਲਾ ਮੈਚ ਨਹੀਂ ਹੋਇਆ ਤਾਂ ਇਸ ਸਾਲ ਟੂਰਨਾਮੈਂਟ ਦਾ ਆਯੋਜਨ ਮੁਸ਼ਕਿਲ ਹੋਵੇਗਾ।''

PunjabKesari

ਉਸ ਨੇ ਕਿਹਾ, ''ਤੁਸੀਂ ਅਜਿਹੇ ਹਾਲਾਤਾਂ ਵਿਚ (ਕੋਰੋਨਾ ਵਾਇਰਸ ਕਾਰਨ) ਦੇਸ਼ ਭਰ ਵਿਚ ਯਾਤਰਾ ਨਹੀਂ ਕਰ ਸਕਦੇ। ਜੇਕਰ ਸਾਨੂੰ ਇਜਾਜ਼ਤ ਮਿਲ ਜਾਂਦੀ ਹੈ ਤਾਂ ਸਾਨੂੰ ਮਹਾਰਾਸ਼ਟਰ ਵਰਗੀ ਜਗ੍ਹਾ ਵਿਚ ਟਿਕਣਾ ਹੋਵੇਗਾ। ਉੱਥੇ ਸਾਡੇ ਕੋਲ 3 ਅਤੇ ਪੁਣੇ ਵਿਚ ਇਕ ਸਟੇਡੀਅਮ ਹੈ। ਮੈਨੂੰ ਯਕੀਨ ਹੈ ਕਿ ਇਸ ਤੋਂ ਬਾਅਦ ਸਾਨੂੰ ਇਹ ਯਕੀਨੀ ਕਰਨ ਵਿਚ ਮਦਦ ਮਿਲੇਗੀ ਕਿ ਟੀਮਾਂ ਨੂੰ ਨਾ ਸਿਰਫ ਖੇਡਣ ਦੇ ਲਈ ਕ੍ਰਿਕਟ ਮਿਲੇ ਸਗੋਂ ਇਸ ਵਿਚ ਘੱਟ ਯਾਤਰਾ ਵੀ ਸ਼ਾਮਲ ਹੋਵੇ।'' ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਹਾਲ ਹੀ 'ਚ ਆਈ. ਪੀ. ਐੱਲ. ਨੂੰ ਛੋਟਾ ਕਰਨ ਦੀ ਗੱਲ ਕਹੀ ਸੀ।

PunjabKesari


Ranjit

Content Editor

Related News