ਗੋਲਫਰ Paige Spiranac ਨੇ ਦੋਹਰਾਇਆ ਆਪਣਾ ਆਈਕੋਨਿਕ ਪੋਜ਼, ਖ਼ੂਬਸੂਰਤੀ ਦੇ ਦੀਵਾਨੇ ਹੋਏ ਪ੍ਰਸ਼ੰਸਕ

Wednesday, Jun 01, 2022 - 02:36 PM (IST)

ਗੋਲਫਰ Paige Spiranac ਨੇ ਦੋਹਰਾਇਆ ਆਪਣਾ ਆਈਕੋਨਿਕ ਪੋਜ਼, ਖ਼ੂਬਸੂਰਤੀ ਦੇ ਦੀਵਾਨੇ ਹੋਏ ਪ੍ਰਸ਼ੰਸਕ

ਸਪੋਰਟਸ ਡੈਸਕ- ਗੋਲਫ਼ ਜਗਤ ਦੀ ਸਭ ਤੋਂ ਸੋਹਣੀ ਮਹਿਲਾ ਗੋਲਫਰਾਂ 'ਚੋਂ ਇਕ ਪੇਜੇ ਸਪਿਰਾਨੇਕ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਇਸ ਵਾਰ ਉਨ੍ਹਾਂ ਨੇ ਪੀਲੇ ਰੰਗ ਦਾ ਟਾਪ ਪਹਿਨ ਕੇ ਆਪਣਾ ਆਈਕੋਨਿਕ ਪੇਜ਼ ਦਿੱਤਾ ਹੈ ਜਿਸ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ। ਪੀਜੇ ਬੀਤੇ ਦਿਨਾਂ 'ਚ ਫੁੱਲਾਂ ਨਾਲ ਬਣਿਆ ਟਾਪ ਪਹਿਨ ਕੇ ਚਰਚਾ 'ਚ ਆਈ ਸੀ। ਗੋਲਫ ਜਗਤ ਦੇ ਸਭ ਤੋਂ ਵੱਡੇ ਟੂਰਨਾਮੈਂਟ ਆਗਸਟਾ ਮਾਸਟਰਸ ਲਈ ਪੇਜੇ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਫਿਲਹਾਲ, ਪੇਜੇ ਦੀਆਂ ਤਾਜ਼ਾ ਤਸਵੀਰਾਂ 'ਤੇ ਪ੍ਰਸ਼ੰਸਕ ਰੱਜ ਕੇ ਕੁਮੈਂਟ ਕਰ ਰਹੇ ਹਨ। 

ਇਹ ਵੀ ਪੜ੍ਹੋ : ਦੱਖਣੀ ਅਫ਼ਰੀਕੀ ਕ੍ਰਿਕਟਰ 'ਤੇ ਪਬ ਦੇ ਬਾਹਰ ਜਾਨਲੇਵਾ ਹਮਲਾ, ਹਾਲਤ ਗੰਭੀਰ

PunjabKesari

PunjabKesari

PunjabKesari

ਜ਼ਿਕਰਯੋਗ ਹੈ ਕਿ ਪੇਜੇ ਗੋਲਫ ਜਗਤ 'ਚ ਆਪਣੀ ਖੇਡ ਦੇ ਮੁਕਾਬਲੇ ਆਪਣੀ ਸੁੰਦਰਤਾ ਲਈ ਜਾਣੀ ਜਾਂਦੀ ਹੈ। ਗੋਲਫ ਕੋਰਸ 'ਚ ਉਹ ਅਕਸਰ ਘੱਟ ਕੱਪੜੇ ਪਹਿਨਣ ਕਾਰਨ ਨਿੰਦਾ ਦਾ ਸ਼ਿਕਾਰ ਹੁੰਦੀ ਰਹੀ ਹੈ। ਵੈਸੇ ਵੀ ਪੇਜੇ ਦੇ ਬਿਆਨ ਉਸ ਲਈ ਕੰਟਰੋਵਰਸੀ ਖੜ੍ਹੀ ਕਰਨ 'ਚ ਮਦਦ ਕਰਦੇ ਹਨ। ਬੀਤੇ ਦਿਨਾਂ 'ਚ ਉਨ੍ਹਾਂ ਨੇ ਟਾਈਗਰ ਵੁੱਡਸ ਦੇ ਐਕਸੀਡੈਂਟ ਦੇ ਬਾਅਦ ਵਾਪਸੀ ਦੀ ਗੱਲ ਕੀਤੀ ਸੀ। ਬਾਅਦ 'ਚ ਪਤਾ ਲੱਗਾ ਕਿ ਉਹ ਮਜ਼ਾਕ ਕਰ ਰਹੀ ਹੈ। ਪੇਜੇ ਦੀ ਇਸ ਹਰਕਤ 'ਤੇ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਸਾਨੂੰ ਇਹ ਉਮੀਦ ਨਹੀਂ ਸੀ। 

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਦੀਪਕ ਚਾਹਰ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਸੰਗੀਤ ਸਮਾਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News