ਮਹਾਮਾਰੀ ਕਾਰਨ ਗੋਲਫ ਆਸਟਰੇਲੀਆ ਨੇ ਪੁਰਸ਼ ਅਤੇ ਮਹਿਲਾ ਓਪਨ ਕੀਤਾ ਰੱਦ
Thursday, Oct 14, 2021 - 09:29 PM (IST)
ਸਿਡਨੀ- ਪੁਰਸ਼ਾਂ ਦਾ ਆਸਟਰੇਲੀਅਨ ਓਪਨ ਗੋਲਫ ਟੂਰਨਾਮੈਂਟ ਅਤੇ ਅਗਲੇ ਸਾਲ ਹੋਣ ਵਾਲਾ ਆਸਟਰੇਲੀਅਨ ਮਹਿਲਾ ਓਪਨ ਕੋਵਿਡ-19 ਦੇ ਕਾਰਨ ਪ੍ਰਤੀਬੰਧਿਤ ਯਾਤਰਾ ਤੇ ਕੁਆਰੰਟੀਨ ਪਾਬੰਦੀਆਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਗੋਲਫ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਜੇਮਸ ਸਦਰਲੈਂਡ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ- ਫੈਸਲੇ ਨੂੰ ਹਲਕੇ 'ਚ ਨਹੀਂ ਲਿਆ ਗਿਆ ਹੈ ਪਰ ਅਸੀਂ ਮੰਨਦੇ ਹਾਂ ਕਿ ਮੌਜੂਦਾ ਹਾਲਾਤਾ ਵਿਚ ਇਹ ਸਹੀ ਫੈਸਲਾ ਹੈ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਪੁਰਸ਼ਾਂ ਦਾ ਟੂਰਨਾਮੈਂਟ ਮੂਲ ਰੂਪ ਨਾਲ ਸਿਡਨੀ ਵਿਚ ਦਿ ਆਸਟਰੇਲੀਅਨ ਗੋਲਫ ਕਲੱਬ 'ਚ 25-28 ਨਵੰਬਰ ਨੂੰ ਹੋਣਾ ਸੀ। ਇਸ ਨੂੰ ਪਹਿਲਾਂ 2019 ਵਿਚ ਆਯੋਜਿਤ ਕਰਨਾ ਸੀ ਜੋਕਿ ਮਹਾਮਾਰੀ ਦੇ ਕਾਰਨ ਸੰਭਵ ਨਹੀਂ ਹੋ ਸਕਿਆ। ਆਸਟਰੇਲੀਆਈ ਮੈਟ ਜੋਨਸ ਨੇ 2019 ਦਾ ਆਖਰੀ ਖਿਤਾਬ ਜਿੱਤਿਆ ਸੀ। ਮਹਿਲਾ ਆਸਟਰੇਲੀਅਨ ਓਪਨ ਜੋ 2022 ਦੇ ਐੱਲ. ਪੀ. ਜੀ. ਏ. ਟੂਰ ਦੇ ਤਹਿਤ ਹੋਣਾ ਸੀ, ਫਰਵਰੀ ਵਿਚ ਐਡੀਲੇਡ ਦੇ ਕੂਯੋਂਗਾ ਗੋਲਫ ਕਲੱਬ ਵਿਚ ਨਿਰਧਾਰਤ ਸੀ। ਸਦਰਲੈਂਡ ਨੇ ਕਿਹਾ ਕਿ ਚੱਲ ਰਹੇ ਯਾਤਾਰ ਪਾਬੰਦੀਆਂ ਦਾ ਮਤਲਬ ਹੈ ਕਿ ਟੂਰਨਾਮੈਂਟ ਆਯੋਜਿਤ ਕਰਨਾ ਵਿਵਹਾਰਕ ਨਹੀਂ ਸੀ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।