ਗੋਲਫ : ਤਵੇਸਾ ਓਪਨ ਡਿ ਫਰਾਂਸ ''ਚ ਸਾਂਝੇ ਤੌਰ ''ਤੇ 10ਵੇਂ ਸਥਾਨ ''ਤੇ

Sunday, Sep 20, 2020 - 10:42 PM (IST)

ਗੋਲਫ : ਤਵੇਸਾ ਓਪਨ ਡਿ ਫਰਾਂਸ ''ਚ ਸਾਂਝੇ ਤੌਰ ''ਤੇ 10ਵੇਂ ਸਥਾਨ ''ਤੇ

ਬਾਰਡਾਕਸ (ਫਰਾਂਸ)- ਭਾਰਤ ਦੀ ਤਵੇਸਾ ਮਲਿਕ ਆਖਰੀ ਦੌਰ 'ਚ ਚਾਰ ਓਵਰ 75 ਦੇ ਖਰਾਬ ਪ੍ਰਦਰਸ਼ਨ ਦੇ ਨਾਲ ਐਤਵਾਰ ਨੂੰ ਇੱਥੇ ਲਾਕੋਸਟੇ ਓਪਨ ਡਿ ਫਰਾਂਸ ਗੋਲਫ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਰਹੀ। ਭਾਰਤ ਦੇ ਬਾਹਰ ਲੇਡੀਜ਼ ਯੂਰਪੀਅਨ ਟੂਰ 'ਚ ਇਹ ਤਵੇਸਾ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਤਵੇਸਾ ਨੇ ਆਖਰੀ ਦੌਰ 'ਚ ਚਾਰ ਬੋਗੀ ਕੀਤੀ ਅਤੇ ਇਕ ਵੀ ਬਰਡੀ ਨਹੀਂ ਕਰ ਸਕੀ। ਜਿਸ ਨਾਲ ਉਸਦਾ ਸਕੋਰ ਚਾਰ ਓਵਰ ਰਿਹਾ। ਇਸ ਪ੍ਰਦਰਸ਼ਨ ਦੇ ਨਾਲ ਉਸਦਾ ਕੁੱਲ ਸਕੋਰ ਚਾਰ ਅੰਡਰ ਨਾਲ ਈਵਨ ਪਾਰ ਹੋ ਗਿਆ ਅਤੇ ਉਹ ਸਾਂਝੇ ਤੌਰ 'ਤੇ ਦੂਜੇ ਨਾਲ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਖਿਸਕ ਗਈ। ਸਵੀਡਨ ਦੀ ਜੂਲੀਆ ਐਗਸਟ੍ਰਾਮ ਨੇ ਆਖਰੀ ਦੌਰ 'ਚ ਇਕ ਓਵਰ 72 ਦੇ ਸਕੋਰ ਦੇ ਨਾਲ ਖਿਤਾਬ ਜਿੱਤਿਆ। ਉਨ੍ਹਾਂ ਨੇ ਸਥਾਨਕ ਦਾਅਵੇਦਾਰ ਸੇਲਿਨ ਹਰਬਿਨ ਅਤੇ ਅਰਜਨਟੀਨਾ ਦੀ ਮੈਗਡੇਲੇਨਾ ਸਿਮਰਮਾਚਰ ਨੂੰ ਇਕ ਸ਼ਾਟ ਨਾਲ ਪਛਾੜਿਆ।


author

Gurdeep Singh

Content Editor

Related News