ਗੋਲਫ : ਰਿਧੀਮਾ ਤੇ ਦੀਕਸ਼ਾ ਨੇ ਬਣਾਈ ਸਾਂਝੇ ਤੌਰ ''ਤੇ ਬੜ੍ਹਤ
Wednesday, Nov 13, 2019 - 11:16 PM (IST)

ਕੋਲਕਾਤਾ— ਰਿਧੀਮਾ ਦਿਲਾਵਰੀ ਤੇ ਦੀਕਸ਼ਾ ਡਾਗਰ ਨੇ ਹੀਰੋ ਮਹਿਲਾ ਗੋਲਫ ਪ੍ਰੋ ਟੂਰ ਦੇ 15ਵੇਂ ਪੜਾਅ ਦੇ ਪਹਿਲੇ ਰਾਊਂਡ ਨੂੰ ਇਕ ਅੰਡਰ-71 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਬੜ੍ਹਤ ਬਣਾ ਲਈ ਹੈ। ਥਾਈਲੈਂਡ ਦੀ ਪੀ ਸੁਪਾਕਚਾਆ ਇਕ ਓਵਰ 73 ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਹੈ। ਵਾਣੀ ਕਪੂਰ ਤੇ ਸਿੱਧੀ ਕਪੂਰ 74 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਅਮੇਚੋਅਰ ਪ੍ਰਣਵੀ ਉਰਸ, ਅਮਨਦੀਪ ਦ੍ਰਾਲ ਤੇ ਖੁਸ਼ੀ ਖਨਿਜੋ 75 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਹੈ।