ਗੋਲਫ : ਰਾਸ਼ਿਦ ਚੋਟੀ 10 ''ਚ, ਪੰਜ ਭਾਰਤੀਆਂ ਨੇ ਕਟ ''ਚ ਬਣਾਈ ਜਗ੍ਹਾ

Friday, Jan 17, 2020 - 08:30 PM (IST)

ਗੋਲਫ : ਰਾਸ਼ਿਦ ਚੋਟੀ 10 ''ਚ, ਪੰਜ ਭਾਰਤੀਆਂ ਨੇ ਕਟ ''ਚ ਬਣਾਈ ਜਗ੍ਹਾ

ਸੇਂਟੋਸਾ (ਸਿੰਗਾਪੁਰ)— ਭਾਰਤੀ ਗੋਲਫਰ ਰਾਸ਼ਿਦ ਖਾਨ ਨੇ ਸ਼ੁੱਕਰਵਾਰ ਨੂੰ ਇੱਥੇ ਐੱਸ. ਐੱਮ. ਬੀ. ਸੀ. ਸਿੰਗਾਪੁਰ ਓਪਨ ਦੇ ਦੂਜੇ ਦੌਰ 'ਚ ਪੰਜ ਅੰਡਰ 66 ਦਾ ਕਾਰਡ ਖੇਡਿਆ ਜਿਸ ਨਾਲ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਚੱਲ ਰਹੇ ਹਨ। ਪਹਿਲੇ ਦੌਰ 'ਚ 70 ਦਾ ਕਾਰਡ ਖੇਡਣ ਵਾਲੇ ਰਾਸ਼ਿਦ ਚੋਟੀ 'ਤੇ ਚੱਲ ਰਹੇ ਪਿਛਲੇ ਚੈਂਪੀਅਨ ਜੈਜ ਜਾਨੇਵਾਟਾਨਾਨੋਂਦ ਤੋਂ ਛੇ ਕਟ ਪਿੱਛੇ ਹੈ। ਰਾਸ਼ਿਦ ਤੋਂ ਇਲਾਵਾ ਚਾਰ ਹੋਰ ਭਾਰਤੀ ਗੋਲਫਰਾਂ ਨੇ ਕਟ 'ਚ ਜਗ੍ਹਾ ਬਣਾਈ ਜਿਸ 'ਚ ਰਾਹਿਲ ਗੰਗਜੀ ਸਾਂਝੇ ਤੌਰ 'ਤੇ 32ਵੇਂ ਸਥਾਨ 'ਤੇ ਹੈ। ਐੱਸ. ਐੱਸ. ਪੀ. ਚੌਰਸੀਆ, ਸ਼ਿਵ ਕਪੂਰ ਤੇ ਖਾਲਿਨ ਜੋਸ਼ੀ ਸਾਂਝੇ ਤੌਰ 'ਤੇ 52ਵੇਂ ਸਥਾਨ 'ਤੇ ਹੈ। ਅੱਠ ਭਾਰਤੀ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ।


author

Gurdeep Singh

Content Editor

Related News