ਗੋਲਫ : ਲਾਹਿੜੀ ਓਲੰਪਿਕ ''ਚ ਸਾਂਝੇ ਤੌਰ ''ਤੇ 42ਵੇਂ ਸਥਾਨ ''ਤੇ

Monday, Aug 02, 2021 - 02:18 AM (IST)

ਗੋਲਫ : ਲਾਹਿੜੀ ਓਲੰਪਿਕ ''ਚ ਸਾਂਝੇ ਤੌਰ ''ਤੇ 42ਵੇਂ ਸਥਾਨ ''ਤੇ

ਟੋਕੀਓ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਚੌਥੇ ਅਤੇ ਆਖਰੀ ਦੌਰ ਵਿਚ ਇਕ ਓਵਰ 72 ਦੇ ਸਕੋਰ ਦੇ ਨਾਲ ਐਤਵਾਰ ਨੂੰ ਇੱਥੇ ਓਲੰਪਿਕ ਪੁਰਸ਼ ਗੋਲਫ ਪ੍ਰਤੀਯੋਗਿਤਾ ਵਿਚ ਸਾਂਝੇ ਤੌਰ 'ਤੇ 42ਵੇਂ ਸਥਾਨ 'ਤੇ ਰਿਹਾ। ਦੂਜੀ ਵਾਰ ਓਲੰਪਿਕ ਵਿਚ ਹਿੱਸਾ ਲੈ ਰਿਹਾ ਲਾਹਿੜੀ ਪਹਿਲੇ ਦੌਰ ਵਿਚ 67 ਦੇ ਸਕੋਰ ਤੋਂ ਬਾਅਦ ਟਾਪ-10 ਵਿਚ ਸ਼ਾਮਲ ਸੀ ਪਰ ਇਸ ਤੋਂ ਬਾਅਦ ਅਗਲੇ ਤਿੰਨ ਦਿਨ ਵਿਚ 72, 68 ਅਤੇ 72 ਦੇ ਸਕੋਰ ਨਾਲ ਪੰਜ ਅੰਡਰ 283 ਦਾ ਹੀ ਸਕੋਰ ਬਣਾ ਸਕਿਆ। ਉਹ 2016 ਵਿਚ ਰੀਓ ਓਲੰਪਿਕ ਵਿਚ 57ਵੇਂ ਸਥਾਨ 'ਤੇ ਰਿਹਾ ਸੀ।

ਇਹ ਖ਼ਬਰ ਪੜ੍ਹੋ- ਸਿੰਧੂ ਦੇ ਕਾਂਸੀ ਤਮਗਾ ਦੀ ਜਿੱਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ PM ਮੋਦੀ ਨੇ ਦਿੱਤੀ ਵਧਾਈ

PunjabKesari
ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਿਹਾ ਇਕ ਹੋਰ ਭਾਰਤੀ ਉਦਿਆਨ ਮਾਨੇ ਵੀ ਆਖਰੀ ਦੌਰ ਵਿਚ ਇਕ ਓਵਰ 72 ਦੇ ਸਕੋਰ ਨਾਲ ਕੁਲ ਤਿੰਨ ਓਵਰ ਦੇ ਸਕੋਰ ਨਾਲ 56ਵੇਂ ਸਥਾਨ 'ਤੇ ਰਿਹਾ। ਲਾਹਿੜੀ ਨੇ ਆਖਰੀ ਦੌਰ ਵਿਚ ਤਿੰਨ ਬਰਡੀਆਂ ਅਤੇ ਚਾਰ ਬੋਗੀਆਂ ਕੀਤੀਆਂ ਜਦਕਿ ਮਾਨੇ ਚਾਰ ਬਰਡੀਆਂ ਤੇ ਪੰਜ ਬੋਗੀਆਂ ਕੀਤੀਆਂ। ਸ਼ੇਂਡਰ ਸਾਫੇਲੇ ਗੋਲਫ ਦਾ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਅਮਰੀਕੀ ਖਿਡਾਰੀ ਬਣਿਆ। ਉਸ ਨੇ 68, 63, 68 ਅਤੇ 67 ਦੇ ਸਕੋਰ ਨਾਲ ਕੁਲ 18 ਅੰਡਰ 266 ਦੇ ਸਕੋਰ ਨਾਲ ਸੋਨੇ ਦਾ ਤਮਗਾ ਆਫਣੇ ਨਾਂ ਕੀਤਾ।

ਇਹ ਖ਼ਬਰ ਪੜ੍ਹੋ- ਸੁਸ਼ੀਲ ਵਿਰੁੱਧ 18 ਗੰਭੀਰ ਧਾਰਾਵਾਂ ’ਚ ਦੋਸ਼ ਪੱਤਰ ਤਿਆਰ, ਕੱਲ ਪੇਸ਼ ਕਰੇਗੀ ਪੁਲਸ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News