ਗੋਲਫ : ਅਮਨਦੀਪ ਨੇ ਦੋ ਸ਼ਾਟ ਦੀ ਬਣਾਈ ਬੜ੍ਹਤ
Thursday, Feb 20, 2020 - 08:19 PM (IST)
ਬੈਂਗਲੁਰੂ— ਭਾਰਤੀ ਗੋਲਫਰ ਅਮਨਦੀਪ ਦਰਾਲ ਨੇ ਵੀਰਵਾਰ ਨੂੰ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਚੌਥੇ ਪੜਾਅ ਦੇ ਦੂਜੇ ਦੌਰ 'ਚ ਇਕ ਓਵਰ 71 ਦੇ ਕਾਰਡ ਨਾਲ ਦੋ ਸ਼ਾਟ ਦੀ ਬੜ੍ਹਤ ਬਰਕਰਾਰ ਰੱਖੀ। ਅਮਨਦੀਪ ਨੇ ਚਾਰ ਬਰਡੀ ਲਗਾਈ ਜਦਕਿ ਪੰਜ ਬੋਗੀ ਵੀ ਕਰ ਬੈਠੀ। ਇਸ ਤੋਂ ਪਹਿਲੇ ਦੌਰ 'ਚ 69 ਦੇ ਕਾਰਡ ਦੇ ਨਾਲ ਪਾਰ ਸਕੋਰ 'ਤੇ ਹੈ। ਉਹ ਇਸ ਤਰ੍ਹਾਂ ਵਾਣੀ 'ਤੇ 2 ਸ਼ਾਟ ਦੀ ਬੜ੍ਹਤ ਬਣਾਈ ਹੈ ਜਿਨ੍ਹਾਂ ਨੇ ਲਗਾਤਾਰ ਦੂਜਾ 71 ਦਾ ਕਾਰਡ ਖੇਡਿਆ ਤੇ ਉਸਦਾ ਕੁਲ ਸਕੋਰ ਦੋ ਓਵਰ 142 ਦਾ ਹੈ।