ਗੋਲਫ : ਅਦਿਤੀ ਸਾਂਝੇ ਤੌਰ ''ਤੇ 8ਵੇਂ ਸਥਾਨ ''ਤੇ
Monday, Aug 26, 2019 - 01:16 AM (IST)

ਓਟਾਂਰੀਓ- ਭਾਰਤੀ ਗੋਲਫਰ ਅਦਿਤੀ ਅਸ਼ੋਕ ਇਸ ਸਾਲ ਦਾ ਆਪਣਾ ਸਰਵਸ੍ਰੇਸ਼ਠ ਕਾਰਡ ਖੇਡਣ ਵੱਲ ਵਧ ਰਹੀ ਸੀ ਪਰ ਡਬਲ ਬੋਗੀ ਦੇ ਕਾਰਣ ਉਹ ਇੱਥੇ ਸੀ. ਪੀ. ਮਹਿਲਾ ਓਪਨ ਦੇ ਤੀਜੇ ਦੌਰ ਵਿਚ ਸਾਂਝੇ ਤੌਰ 'ਤੇ 8ਵੇਂ ਸਥਾਨ 'ਤੇ ਬਣੀ ਹੋਈ ਹੈ। ਅਦਿਤੀ ਨੇ ਛੇ ਅੰਡਰ 66 ਦਾ ਕਾਰਡ ਖੇਡਿਆ, ਉਹ 16ਵੇਂ ਹੋਲ ਵਿਚ ਅੱਠ ਅੰਡਰ ਦੇ ਕਾਰਡ 'ਤੇ ਚੱਲ ਰਹੀ ਸੀ ਤੇ ਟਾਪ-5 ਵਿਚ ਸੀ ਪਰ 17ਵੇਂ ਹੋਲ ਵਿਚ ਡਬਲ ਬੋਗੀ ਨੇ ਉਸਦੀ ਖੇਡ ਵਿਗਾੜ ਦਿੱਤੀ। ਅਦਿਤੀ ਨੇ ਡੋ ਗ੍ਰੇਟ ਲੇਕਸ ਇਨਵਾਈਟ ਟੂਰਨਾਮੈਂਟ ਵਿਚ ਸੱਤ ਅੰਡਰ 63 ਦਾ ਕਾਰਡ ਖੇਡਿਆ ਸੀ, ਜਿਹੜਾ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ।